12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਿੰਡ ਛਦੌੜੀ ਵਿਖੇ ਅਣਪਛਾਤਿਆਂ ਨੇ ਰਾਤ ਵੇਲੇ ਇਕ ਘਰ 'ਤੇ ਚਲਾਈਆਂ ਗੋਲੀਆਂ <br/>

Ad Position 21
No active advertisement
ਪਿੰਡ ਛਦੌੜੀ ਵਿਖੇ ਗੇਟ 'ਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਵਿਖਾਉਂਦੇ, ਚਲਾਏ ਹੋਏ ਦੋ ਰੌਂਦ ਅਤੇ ਵਿਹੜੇ 'ਚ ਖੜ੍ਹੀ ਗੱਡੀ ਦੇ ਟਾਇਰ ਕੋਲ ਪਿਆ ਰੌਂਦ | ਤਸਵੀਰ : ਚਾਹਲ, ਸਹੂੰਗੜਾ <br/> 24-12-2025
ਮਜਾਰੀ/ਸਾਹਿਬਾ/ਸੜੋਆ, 23 ਦਸੰਬਰ (ਚਾਹਲ, ਸਹੂੰਗੜਾ) - ਪਿੰਡ ਛਦੌੜੀ ਵਿਖੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਇਕ ਘਰ ਦੇ ਬਾਹਰ ਗੇਟ 'ਤੇ ਦੋ ਗੋਲੀਆਂ ਚਲਾ ਕੇ ਫਰਾਰ ਹੋਣ ਦੀ ਖਬਰ ਹੈ | ਜਿਸ ਦੀ ਪਰਿਵਾਰ ਵਲੋਂ ਪੁਲਿਸ ਥਾਣਾ ਪੋਜੇਵਾਲ ਵਿਖੇ ਇਤਲਾਹ ਦੇਣ 'ਤੇ ਪੁਲਿਸ ਨੇ ਪਰਚਾ ਦਰਜ ਕਰਕੇ ਤਫਤੀਸ਼ ਤੇ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਨਿਰੰਜਣ ਸਿੰਘ ਛਦੌੜੀ ਨੇ ਪੁਲਿਸ ਕੋਲ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਪਰਿਵਾਰ ਨਾਲ ਘਰ ਟੀ. ਵੀ. ਵੇਖ ਰਹੇ ਸੀ | ਰਾਤ 10.30 ਵਜੇ ਅਚਾਨਕ ਪਟਾਕੇ ਚੱਲਣ ਦੀ ਅਵਾਜ ਆਈ | ਮੈਂ ਤੇ ਮੇਰੇ ਬੇਟੇ ਵਰਿੰਦਰ ਸਿੰਘ ਨੇ ਆਪਣੀ ਕੰਧ ਤੋਂ ਸੜਕ ਵੱਲ ਦੇਖਿਆ ਤਾਂ ਹਨੇਰਾ ਹੋਣ ਕਰਕੇ ਸਾਨੂੰ ਕੁੱਝ ਵੀ ਦਿਖਾਈ ਨਹੀ ਦਿਤਾ | ਅਸੀਂ ਸੋਚਿਆ ਕਿ ਕੋਈ ਬੁਲਿਟ ਮੋਟਰ ਸਾਈਕਲ ਦੇ ਪਟਾਕੇ ਮਾਰ ਗਿਆ ਹੈ | ਅਸੀ ਸਾਰਾ ਪਰਿਵਾਰ ਸੌਂਅ ਗਏ | ਜਦੋਂ ਸਵੇਰੇ 7 ਵਜੇ ਮੇਰੀ ਪਤਨੀ ਕਮਲਜੀਤ ਕੌਰ ਘਰ ਦੇ ਕੰਮ ਵਾਸਤੇ ਉਠੀ ਤਾਂ ਉਸ ਨੇ ਝਾੜੂ ਨਾਲ ਸਫਾਈ ਕਰਦੀ ਨੇ ਵੇਖਿਆ ਕਿ ਵਿਹੜੇ ਵਿੱਚ ਖੜ੍ਹੀ ਗੱਡੀ ਦੇ ਟਾਇਰ ਕੋਲ ਇਕ ਗੋਲੀ ਨੁੰਮਾ ਚੀਜ਼ ਪਈ ਸੀ | ਉਸ ਨੇ ਮੈਨੂੰ ਤੇ ਮੇਰੇ ਬੇਟੇ ਨੂੰ ਉਠਾਇਆ ਤੇ ਜਦੋਂ ਬਾਹਰ ਗੇਟ ਦੇਖਿਆ ਤਾਂ ਗੇਟ ਵਿਚ ਮੋਰੀ ਪਈ ਹੋਈ ਸੀ ਤੇ ਇਕ ਗੋਲੀ ਨੁੰਮਾ ਚੀਜ਼ ਗੇਟ ਵਿੱਚ ਫਸੀ ਹੋਈ ਸੀ | ਜਿਸ ਕਾਰਨ ਅਸੀਂ ਸਾਰੇ ਘਬਰਾ ਗਏ | ਅਸੀਂ ਇਸ ਬਾਰੇ ਆਪਣੇ ਗੁਆਢੀਆਂ ਨੂੰ ਦੱਸਿਆ ਤੇ ਫਿਰ ਇਤਲਾਹ ਪੁਲਿਸ ਥਾਣਾ ਪੋਜੇਵਾਲ ਵਿਖੇ ਦਿੱਤੀ | ਪੁਲਿਸ ਨੇ ਮੌਕਾ ਦੇਖ ਕੇ ਦੋਵਾਂ ਗੋਲੀਆਂ ਦੇ ਖੋਲ ਆਪਣੇ ਕਬਜੇ ਵਿਚ ਲੈ ਲਏ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ (ਭੂਰੀਵਾਲਿਆਂ) ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਕੇਂਦਰ ਸਰਕਾਰ ਮਜ਼ਦੂਰਾਂ ਦੀ ਬਣੀ ਦੁਸ਼ਮਣ -ਰਾਣਾ <br/>
Ad Position 24