ਬੰਗਾ, 23 ਦਸਬੰਰ ( ਸੁਰਿੰਦਰ ਸਿੰਘ ਕਰਮ ਲਧਾਣਾ )-ਗੁਰਦੁਆਰਾ ਸਿੰਘ ਸਭਾ ਵੱਡਾ ਦਰਵਾਜਾ ਪਿੰਡ ਮੰਗੂਵਾਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਕਰਵਾਇਆ ਗਿਆ | ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕਥਾਵਾਚਕ ਰਾਜਵੀਰ ਸਿੰਘ ਨੇ ਸਾਹਿਬਜ਼ਾਦਿਆਂ ਦੇ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ 'ਤੇ ਕਿਲੇ ਨੂੰ ਛੱਡ ਕੇ ਜਾਣ ਅਤੇ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਉਣ ਦਾ ਇਤਿਹਾਸ ਵਿਸਥਾਰ ਪੂਰਵਕ ਸੁਣਾਇਆ ਗਿਆ | ਕਾਕਾ ਰਾਜਵੀਰ ਸਿੰਘ ਨੂੰ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਗੁਰਨੇਕ ਸਿੰਘ ਪ੍ਰਧਾਨ, ਦਲਵੀਰ ਸਿੰਘ ਸਕੱਤਰ, ਜਸਬੀਰ ਸਿੰਘ ਨੰਬਰਦਾਰ, ਅਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਜੋਗਾ ਸਿੰਘ ਸਾਬਕਾ ਪ੍ਰਧਾਨ, ਗਿਆਨ ਕੌਰ, ਬਲਬੀਰ ਕੌਰ, ਸੁਰਜੀਤ ਕੌਰ, ਸੁਰਿੰਦਰ ਕੌਰ, ਭੁਪਿੰਦਰ ਕੌਰ, ਗੁਰਬਖਸ਼ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |