ਸੜੋਆ, 23 ਦਸੰਬਰ (ਹਰਮੇਲ ਸਹੂੰਗੜਾ)-ਸਿੱਖ ਧਰਮ ਨਾਲ ਸੰਬੰਧਿਤ 'ਦਾਸਤਾਨ-ਏ-ਸ਼ਹਾਦਤ' ਸ਼ਹੀਦੀ ਦਿਨਾਂ ਦੇ ਮੌਕੇ 'ਤੇ ਏ.ਆਈ ਪ੍ਰਦਰਸ਼ਨੀ ਦਾ ਸਫਲ ਪ੍ਰਦਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨੀ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਵੱਲੋਂ ਏ.ਆਈ ਨਾਲ ਸੰਬੰਧਿਤ ਕਈ ਵਰਕਿੰਗ ਮਾਡਲ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ | ਇਨ੍ਹਾਂ ਵਿੱਚ ਰੇਨ ਵਾਟਰ ਹਾਰਵੇਸਟਿੰਗ, ਸੋਲਰ ਐਨਰਜੀ, ਡੇਅ ਐਂਡ ਨਾਈਟ ਮਾਡਲ, ਅਰਬਨ ਏਰੀਆ ਦੀਆਂ ਸੁਵਿਧਾਵਾਂ, ਰੋਬੋਟਿਕਸ, ਲਿਫ਼ਟ, ਵਾਟਰ ਡਿਸਪੈਂਸਰ, ਏ.ਟੀ.ਐਮ ਮਸ਼ੀਨ, ਵੈਕਿਊਮ ਕਲੀਨਰ, ਡੋਰਬੈਲ, ਏ.ਆਈ ਦੇ ਉਪਯੋਗ, ਚੰਦਰਯਾਨ-3, ਬਲੱਡ ਸਰਕੂਲੇਟ ਸਿਸਟਮ ਅਤੇ ਹਾਈਡ੍ਰੋਲਿਕ ਜੇ.ਸੀ.ਬੀ ਵਰਗੇ ਮਾਡਲ ਸ਼ਾਮਲ ਸਨ | ਵਿਦਿਆਰਥੀਆਂ ਨੇ ਹਰ ਮਾਡਲ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਨਾਲ ਹੀ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਦੇ ਅਟੱਲ ਤਿਆਗ ਨੂੰ ਦਰਸਾਉਂਦੇ ਮਾਡਲ ਅਤੇ ਚਾਰਟ ਵੀ ਲਗਾਏ ਗਏ, ਜਿਸ ਨਾਲ ਵਿਦਿਆਰਥੀਆਂ ਵਿੱਚ ਧਾਰਮਿਕ ਅਤੇ ਨੈਤਿਕ ਮੁੱਲਾਂ ਦੀ ਸਮਝ ਵਧੀ | ਇਸ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ, ਵਿਗਿਆਨ ਅਤੇ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਮਿਲੀ | ਅਧਿਆਪਕਾਂ ਅਤੇ ਦਰਸ਼ਕਾਂ ਨੇ ਵਿਦਿਆਰਥੀਆਂ ਦੀ ਮਿਹਨਤ, ਰਚਨਾਤਮਿਕਤਾ ਅਤੇ ਪੇਸਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਮੈਡਮ ਨੇ ਕਿਹਾ ਇਸ ਏ.ਆਈ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਨੇ ਰਚਨਾਤਮਿਕਤਾ ਅਤੇ ਨਵੀਂ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਵਿਗਿਆਨਕ ਦਿ੍ਸ਼ਟੀ ਨੂੰ ਮਜ਼ਬੂਤ ਕਰਦੀਆਂ ਹਨ | ਚੇਅਰਮੈਨ ਨੇ ਕਿਹਾ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲ ਅਤੇ ਸ਼ਹਾਦਤ ਨਾਲ ਸੰਬੰਧਿਤ ਪੇਸਕਾਰੀ ਬਹੁਤ ਪ੍ਰੇਰਣਾਦਾਇਕ ਰਹੀ | ਇਹ ਪ੍ਰਦਰਸ਼ਨੀ ਬੱਚਿਆਂ ਨੂੰ ਸੱਚ, ਸੇਵਾ ਅਤੇ ਤਰੱਕੀ ਦੇ ਰਾਹ 'ਤੇ ਅੱਗੇ ਵਧਣ ਦੀ ਪੇ੍ਰਰਨਾ ਦਿੰਦੀ ਹੈ | ਪ੍ਰਦਰਸ਼ਨੀ ਸਭ ਲਈ ਜਾਣਕਾਰੀ ਭਰਪੂਰ, ਪ੍ਰੇਰਣਾਦਾਇਕ ਅਤੇ ਯਾਦਗਾਰ ਰਹੀ | ਇਸ ਮੌਕੇ 'ਤੇ ਸਮੂਹ ਸਟਾਫ਼ ਧਰਮਿੰਦਰ ਸਿੰਘ, ਪਰਵੀਨ ਕੌਸ਼ਲ, ਜੋਗੀਤਾ ਸ਼ਰਮਾ, ਸੰਦੀਪ ਕੌਰ, ਸੁਨੀਤਾ ਸ਼ਰਮਾ, ਹਰਦੀਪ ਕੁਮਾਰ, ਅਨੀਤਾ ਧੀਮਾਨ, ਰਾਜ ਕੁਮਾਰੀ, ਸਾਗਰ, ਵਿਸ਼ਾਲੀ, ਜੋਗਿੰਦਰ ਪਾਲ, ਸੁਖਪਾਲ, ਸਪਨਾ, ਕੁਲਵਿੰਦਰ ਕੌਰ, ਸੀਮਾ, ਹਰਪ੍ਰੀਤ, ਸੀਮਾ ਸ਼ਰਮਾ, ਗੁਰਦੀਪ ਕੌਰ, ਪੂਜਾ ਰਾਣੀ, ਰਮਨ ਕੁਮਾਰ, ਨਰਿੰਦਰ ਸਿੰਘ, ਮਨੀਸ਼ਾ, ਭਾਰਤੀ, ਸਾਕਸ਼ੀ, ਰਮਨਾ ਸ਼ਰਮਾ, ਜਸਵਿੰਦਰ ਕੌਰ, ਕੋਮਲ, ਰਜਨੀ ਦੇਵੀ, ਕਮਲਜੀਤ, ਪਵਨ ਕੁਮਾਰ, ਰੀਤੂ ਆਦਿ ਹਾਜ਼ਰ ਸਨ |