11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਰਕਾਰ ਗਊ ਟੈਕਸ ਲੈਂਦੀ ਹੈ ਤਾਂ ਅਵਾਰਾ ਗਾਵਾਂ ਤੇ ਪਸ਼ੂਆਂ ਦੀ ਸਾਂਭ-ਸੰਭਾਲ ਦਾ ਉਚੇਚਾ ਪ੍ਰਬੰਧ ਕਰੇ - ਕੁਲਦੀਪ ਸਿੰਘ ਦਿਆਲਾ

Ad Position 21
No active advertisement
ਅਜੀਤ ਡੈਸਕ 24-12-2025
ਸੜੋਆ, 23 ਦਸੰਬਰ (ਹਰਮੇਲ ਸਹੂੰਗੜਾ) - ਸੜਕਾਂ 'ਤੇ ਅਵਾਰਾ ਘੁੰਮ ਰਹੇ ਪਸ਼ੂਆਂ ਨਾਲ ਨਿੱਤ ਦਿਹਾੜੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਗਊਆਂ ਨੂੰ ਸੰਭਾਲਣ ਵਾਲੀਆਂ ਗਊਸ਼ਾਲਾਵਾਂ ਨਕਾਮ ਰਹੀਆਂ ਹਨ | ਇਹ ਵਿਚਾਰ ਦੁਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਸਾਡੇ ਕੋਲੋਂ ਗਊ ਟੈਕਸ ਲੈਂਦੀ ਹੈ ਤਾਂ ਪਿੰਡਾਂ ਵਿੱਚ ਅਵਾਰਾ ਗਾਵਾਂ ਅਤੇ ਪਸ਼ੂਆਂ ਨੂੰ ਸੰਭਾਲਣ ਲਈ ਉਚੇਚਾ ਪ੍ਰਬੰਧ ਕਰੇ | ਜੇਕਰ ਰਾਤ ਬਰਾਤੇ ਕੋਈ ਗਾਂ ਜਾਂ ਪਸ਼ੂ ਟਰੈਕਟਰ ਜਾਂ ਕਾਰਾਂ ਨਾਲ ਟਕਰਾ ਜਾਣ 'ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਉਸ ਨੁਕਸਾਨ ਦੀ ਸਰਕਾਰ ਨੇ ਕਦੇ ਵੀ ਭਰਪਾਈ ਨਹੀਂ ਕੀਤੀ | ਉਹਨਾਂ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਮਰੇ ਹੋਏ ਪਸ਼ੂਆਂ ਦੀ ਸਾਂਭ ਸੰਭਾਲ ਦਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇ | ਇਹ ਗਾਵਾਂ ਦਾ ਝੁੰਡ ਰਾਤ ਵੇਲੇ ਕਿਸਾਨਾਂ ਦੀਆਂ ਫਸਲਾਂ ਤੇ ਚਾਰੇ ਵਾਲੇ ਖੇਤਾਂ ਵਿੱਚ ਇਕੱਠਿਆਂ ਹੋ ਕੇ ਹਮਲਾ ਬੋਲਦਾ ਹੈ ਤੇ ਜਿਸ ਖੇਤ ਵਿੱਚ ਵੜਦਾ ਹੈ ਉਸ ਖੇਤ ਦਾ ਸਤਿਆਨਾਸ ਕਰ ਦਿੰਦਾ ਹੈ | ਜਿਸ ਦੀ ਮਿਸਾਲ ਪਿੰਡ ਸਹੂੰਗੜਾ ਦੇ ਜੀਮੀਦਾਰਾਂ ਦੇ ਖੇਤਾਂ ਵਿੱਚ ਵੱਡੀ ਪੱਧਰ 'ਤੇ ਕੀਤਾ ਗਿਆ ਨੁਕਸਾਨ ਹੈ | ਇਹਨਾਂ ਗਾਵਾਂ ਦੀਆਂ ਡਾਰਾਂ ਖੇਤਾਂ ਵਿੱਚ ਭੱਜੀਆਂ ਫਿਰਦੀਆਂ ਹਨ | ਕਿਸਾਨਾਂ ਵੱਲੋਂ ਖੇਤਾਂ ਨੂੰ ਲਗਾਈ ਹੋਈ ਕੰਡਿਆਲੀ ਤਾਰ ਨੂੰ ਵੀ ਪਾਰ ਕਰਕੇ ਫ਼ਸਲਾਂ ਦਾ ਉਜਾੜਾ ਕਰ ਰਹੀਆਂ ਹਨ | ਕੁਝ ਜੀਮੀਦਾਰਾਂ ਨੇ ਦੱਸਿਆ ਕਿ ਭਰ ਠੰਢ ਦੇ ਮੌਸਮ 'ਚ ਸਾਨੂੰ ਆਪਣੇ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ ਕਈ ਗਾਵਾਂ ਤਾਂ ਕਿਸਾਨਾਂ ਨੂੰ ਮਾਰਨ ਲੱਗ ਪੈਂਦੀ ਹਨ ਜਿਸ ਨਾਲ ਕਈ ਜੀਮੀਦਾਰ ਵੀ ਫੱਟੜ ਹੋ ਚੁੱਕੇ ਹਨ | ਇਸੇ ਤਰ੍ਹਾਂ ਪਿੰਡ ਸਹੂੰਗੜਾ ਤੋਂ ਰੋਡ ਮਜਾਰਾ ਤੱਕ ਜਾਣ ਵਾਲੀ ਲਿੰਕ ਸੜਕ 'ਤੇ ਗਊ ਦਾ ਮਰਿਆ ਹੋਇਆ ਬਛੜਾ ਪਿਆ ਹੈ ਜਿਸ ਨੂੰ ਅਵਾਰਾ ਕੁੱਤੇ ਨੋਚ-ਨੋਚ ਕੇ ਖਾ ਰਹੇ ਹਨ | ਇਕ ਰਾਹਗੀਰ ਨੇ ਦੱਸਿਆ ਕਿ ਜਦੋਂ ਅਸੀਂ ਤੜਕੇ ਸਵੇਰੇ ਆਪਣੇ ਖੇਤਾਂ ਵੱਲ ਆਏ ਤਾਂ ਇਹ ਗਊ ਦਾ ਬਛੜਾ ਨੜਿ੍ਹਆਂ ਦੇ ਕੋਲ ਮਰਿਆ ਪਿਆ ਦੇਖਿਆ | ਰਾਹਗੀਰਾਂ ਅਤੇ ਨਾਲ ਲੱਗਦੇ ਖੇਤਾਂ ਦੇ ਜੀਮੀਦਾਰਾਂ ਨੇ ਚਾਂਦਪੁਰ ਰੁੜਕੀ ਵਿਖੇ ਬਣੀ ਹੋਈ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅੱਗੇ ਪਿੰਡਾਂ ਦੇ ਕੁੱਝ ਸੰਸਥਾਵਾਂ ਦੇ ਮੁਖੀਆਂ ਵੱਲੋਂ ਇਹ ਅਪੀਲ ਕੀਤੀ ਹੈ ਕਿ ਸੜਕਾਂ ਤੇ ਪਿੰਡਾਂ ਵਿੱਚ ਅਵਾਰਾ ਘੁੰਮ ਰਹੀਆਂ ਗਾਵਾਂ ਨੂੰ ਫੜ੍ਹ ਕੇ ਤੁਰੰਤ ਗਊਸ਼ਾਲਾ ਵਿਖੇ ਰੱਖਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਹੋ ਸਕੇ ਅਤੇ ਗਾਵਾਂ ਤੋਂ ਫ਼ਸਲਾਂ ਨੂੰ ਬਚਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਵਲੋਂ 'ਮਨੁੱਖਤਾ ਦੀ ਸੇਵਾ ਸੰਸਥਾ' ਦਾ ਕੀਤਾ ਦੌਰਾ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅਟਕ ਸਾਹਿਬ ਸਹੇੜੀ ਵਿਖੇ 'ਸਫਰ-ਏ-ਸ਼ਹਾਦਤ' ਕਾਫ਼ਲਾ ਪੁੱਜਣ 'ਤੇ ਧਾਰਮਿਕ ਸਮਾਗਮ
Ad Position 24