ਬੰਗਾ, 27 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਫਰ-ਏ-ਸ਼ਹਾਦਤ ਸਮਾਗਮਾਂ ਨੂੰ ਸਮਰਪਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਅਰੰਭ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ | ਉਪਰੰਤ ਸਜੇ ਦੀਵਾਨ ਦੀ ਅਰੰਭਤਾ ਹਜੂਰੀ ਕੀਰਤਨੀਏ ਭਾਈ ਗੁਰਵਿੰਦਰ ਸਿੰਘ ਕੋਮਲ, ਭਾਈ ਗੁਰਵਿੰਦਰ ਸਿੰਘ ਗਗਨ ਤੇ ਭਾਈ ਕਰਨਵੀਰ ਸਿੰਘ ਲਧਾਣਾ ਉੱਚਾ ਦੇ ਕੀਰਤਨੀ ਜਥੇ ਨੇ ਰਸਭਿੰਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਹਜੂਰੀ ਕਥਾ ਵਾਚਕ ਭਾਈ ਪਰਮਵੀਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਵਿਚਾਰ ਅਤੇ ਸ਼ਹੀਦਾਂ ਦੇ ਇਤਿਹਾਸ 'ਤੇ ਚਾਨਣਾ ਪਾਇਆ | ਸਮਾਗਮ 'ਚ ਵਿਸ਼ੇਸ਼ ਸੱਦੇ 'ਤੇ ਪੁੱਜੇ ਸੰਤ ਬਾਬਾ ਪਿਆਰਾ ਸਿੰਘ ਆਪਣੇ ਜਥੇ ਸਮੇਤ ਪਹੁੰਚੇ ਤੇ ਵੈਰਾਗਮਈ ਕੀਰਤਨ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਰਾਜਾ ਮੌਜੂਦਾ ਸਰਪੰਚ ਹੋਰ ਅਹੁਦੇਦਾਰਾਂ ਵਿੱਚ ਮਹਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਮਾ. ਹਰਬੰਸ ਸਿੰਘ, ਰਘਵੀਰ ਸਿੰਘ ਯੂ.ਐਸ.ਏ, ਹਰਦਿਆਲ ਸਿੰਘ, ਡਾ. ਅਮਰੀਕ ਸਿੰਘ ਸੋਢੀ, ਗਿਆਨੀ ਪਰਮਜੀਤ ਸਿੰਘ, ਬਲਬੀਰ ਸਿੰਘ, ਹਰਜਿੰਦਰ ਸਿੰਘ ਬਿੱਲਾ, ਪਰਮਿੰਦਰ ਸਿੰਘ ਕਾਕਾ, ਉਂਕਾਰ ਸਿੰਘ ਕਾਰੀ, ਭੁਪਿੰਦਰ ਸਿੰਘ, ਅਜੀਤ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ ਬਿੰਦਾ, ਇਕਬਾਲ ਸਿੰਘ ਪਾਲਾ, ਦਲਜੀਤ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਸਤੀਸ਼ ਮਾਸਟਰ, ਗੁਰਜੀਤ ਸਿੰਘ ਸਨੀ, ਹਰਭਜਨ ਸਿੰਘ, ਸਤਨਾਮ ਸਿੰਘ, ਸ਼ਿੰਗਾਰਾ ਰਾਮ, ਸੁਰਿੰਦਰ ਪਾਲ ਮਿਸਤਰੀ ਆਦਿ ਹਾਜ਼ਰ ਸਨ |