ਨਵਾਂਸਹਿਰ/ਪੋਜੇਵਾਲ ਸਰਾਂ, 28 ਦਸੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈ)-ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਵਲੋਂ ਚਲਾਏ ਜਾ ਰਹੇ ਰਹੇ ਇਨਵਾਇਰਮੈਂਟ ਐਜੂਕੇਸ਼ਨ ਪੋ੍ਰਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ ਤੇ ਸੈਂਟਰ ਆਫ਼ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਵਲੋਂ ਗਰੀਨ ਸਕੂਲ ਪੋ੍ਰਗਰਾਮ ਤਹਿਤ ਦੇਸ ਦੇ ਸਾਰੇ ਸਕੂਲਾਂ ਦਾ ਗਰੀਨ ਸਕੂਲ ਪੋ੍ਰਗਰਾਮ ਦਾ ਆਡਿਟ ਕਰਵਾਇਆ ਗਿਆ | ਇਸ ਆਡਿਟ ਦੌਰਾਨ ਪੂਰੇ ਭਾਰਤ ਦੇ 6263 ਸਕੂਲ਼ਾਂ ਦਾ ਆਡਿਟ ਕੀਤਾ ਗਿਆ | ਜਿਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਵਜੋਂ ਹੋਈ | ਗਰੀਨ ਸਕੂਲ ਪੋ੍ਰਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪੋ੍ਰਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੇ ਇਸ ਗਰੀਨ ਸਕੂਲ ਪੋ੍ਰਗਰਾਮ ਤਹਿਤ ਰਜਿਸਟਰੇਸਨ ਕੀਤੀ ਸੀ ਤੇ ਭਾਰਤ ਸਰਕਾਰ ਵਲੋਂ ਜ਼ਿਲ੍ਹੇ ਦੇ 10 ਸਕੂਲਾਂ ਦੀ ਚੋਣ ਰਾਸਟਰੀ ਪੱਧਰ 'ਤੇ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕਰਨ ਲਈ ਕੀਤੀ ਗਈ ਹੈ | ਉਨ੍ਹਾਂ ਇਸ ਲਈ ਜ਼ਿਲ੍ਹੇ ਦੀ ਸਮੁੱਚੀ ਟੀਮ ਅਤੇ ਸਮੂਹ ਸਕੂਲ ਮੁੱਖੀਆ ਨੂੰ ਵਦਾਈ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦਸ ਸਕੂਲ ਜਿਨ੍ਹਾਂ ਦੀ ਚੋਣ ਗਰੀਨ ਸਕੂਲ ਲਈ ਹੋਈ ਹੈ, ਉਨ੍ਹਾਂ ਵਿੱਚ ਭੱਦੀ ਸਕੂਲ, ਉਸਮਾਨਪੁਰ ਸਕੂਲ, ਹਿਆਲਾ ਸਕੂਲ, ਸਿੰਬਲ ਮਜਾਰਾ ਸਕੂਲ, ਸਾਹਲੋਂ ਸਕੂਲ, ਮੂਸਾਪੁਰ ਸਕੂਲ, ਕੌਲਗੜ੍ਹ ਸਕੂਲ, ਗੁਣਾਚੌਰ ਸਕੂਲ, ਗੜ੍ਹਪਧਾਣਾ ਸਕੂਲ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਨੂੰ ਭਾਰਤ ਸਰਕਾਰ ਵਲੋਂ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ 30 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਇਸ ਦਿਨ ਜ਼ਿਲ੍ਹਾ ਕੋਆਰਡੀਨਟਰ ਗਰੀਨ ਸਕੂਲ ਸਤਨਾਮ ਸਿੰਘ ਅਤੇ ਦੋ ਹੋਰ ਟੀਚਰਾਂ ਨੂੰ ਵੀ ਰਸਟਰੀ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਪ੍ਰਾਪਤੀ ਲਈ ਸਕੂਲ ਮੁੱਖੀਅ ਾਂ ਅਤੇ ਸਤਨਾਮ ਸਿੰਘ ਜ਼ਿਲ੍ਹਾ ਕੌਆਰਡੀਨੇਟਰ ਨੂੰ ਵਧਾਈ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਨੇ ਕਿਹਾ ਕਿ ਇਹ ਸਭ ਸਕੂਲ ਮੁੱਖੀਆਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ 2023-24 ਵਿੱਚ ਜ਼ਿਲ੍ਹੇ ਦੇ ਇੱਕ ਸਕੂਲ ਦੀ ਚੋਣ ਹੋਈ ਸੀ, 2024-25 ਦੌਰਾਨ ਜ਼ਿਲ੍ਹੇ ਦੇ ਚਾਰ ਸਕੂਲਾਂ ਦੀ ਚੋਣ ਹੋਈ ਸੀ | ਇਸ ਵਰੇ੍ਹ ਜ਼ਿਲ੍ਹੇ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਵਜੋਂ ਹੋਈ ਹੈ ਜੋ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ |