22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਜਲੰਧਰ ਕਨਵੈਨਸ਼ਨ 'ਚ ਵੱਡੀ ਗਿਣਤੀ 'ਚ ਕਿਰਤੀਆਂ ਨੇ ਕੀਤੀ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 29-12-2025
ਨਵਾਂਸ਼ਹਿਰ, 28 ਦਸੰਬਰ (ਜਸਬੀਰ ਸਿੰਘ ਨੂਰਪੁਰ)-ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸਮੂਹ ਕਿਰਤੀ-ਸਨਅਤੀ ਮਜ਼ਦੂਰਾਂ ਅਤੇ ਹੋਰ ਵੱਖ-ਵੱਖ ਵਰਗਾਂ ਦੀਆਂ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਲੋਂ ਰੇਲਵੇ ਸਟੇਸ਼ਨ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ, ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ | ਇਸ ਜਥੇ ਦੀ ਅਗਵਾਈ ਸਾਥੀ ਹਰਪਾਲ ਸਿੰਘ ਜਗਤਪੁਰ, ਹਰਨੇਕ ਸਿੰਘ ਬੀਕਾ, ਪਰਮਜੀਤ ਗਿੱਲ, ਰੇਖਾ ਰਾਣੀ ਅਤੇ ਮਨਪ੍ਰੀਤ ਕੌਰ ਅਤੇ ਰੇਸ਼ਮ ਸਿੰਘ ਨੇ ਕੀਤੀ | ਸਮੂਹ ਮੈਂਬਰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ, ਜ਼ੋਸ਼ੀਲੇ ਨਾਹਰੇ ਮਾਰਦੇ ਹੋਏ ਸਮਾਗਮ ਵਿੱਚ ਸ਼ਾਮਲ ਹੋਏ | ਇਹਨਾਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਕਿ ਮਨਰੇਗਾ ਸਕੀਮ ਦੀ ਜਗ੍ਹਾ ਜੀ ਰਾਮ ਜੀ ਸਕੀਮ ਨੂੰ ਵਾਪਸ ਲੈਣਾ, ਮਹਿਗਾਈ ਨੂੰ ਨੱਥ ਪਾਉਣਾ, ਸਰਕਾਰੀ ਸੰਸਥਾਵਾਂ ਨੂੰ ਨਿੱਜੀ ਕਾਰਪੋਰੇਟਾਂ ਨੂੰ ਸੌਂਪਣ ਦੀ ਨੀਤੀ ਨੂੰ ਵਾਪਸ ਲੈਣਾ, ਸੰਵਿਧਾਨ ਬਦਲਣਾ ਬੰਦ ਕਰਨਾ ਆਦਿ ਹਨ | ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਵਿਜੇ ਕੁਮਾਰ, ਬਲਕਾਰ ਸਿੰਘ ਲਾਖਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਦੀਪਾ, ਅਰਮਾਨ ਗਿੱਲ, ਅਸ਼ਵਨੀ ਕੁਮਾਰ, ਸੋਢੀ ਰਾਮ, ਬਲਿਹਾਰ ਰਾਮ, ਹਰਮੇਸ਼ ਲਾਲ, ਮਨਜੀਤ ਰਾਮ, ਮਲਕੀਤ ਰਾਮ, ਬਰਿੰਦਰ ਕੌਰ, ਜਸਵਿੰਦਰ ਕੌਰ, ਤਰਸੇਮ ਕੌਰ, ਹਰਪਾਲ ਕੌਰ, ਪਰਮਜੀਤ ਕੌਰ, ਸਿਮਰੋਂ, ਲਕਸ਼ਮੀ, ਜੋਗਾ ਰਾਮ, ਖਰੈਤੀ ਰਾਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਅਤੇ ਕੀਰਤਨ ਦਰਬਾਰ ਕਰਵਾਇਆ
Ad Position 24