ਬਲਾਚੌਰ, 30 ਦਸੰਬਰ (ਨਰੇਸ਼ ਧੌਲ) - ਬਾਬਾ ਸ਼ੇਰ ਨਾਥ ਦੀ 11ਵੀਂ ਬਰਸੀ ਨੂੰ ਸਮਰਪਿਤ ਸਮਾਗਮ ਪਿੰਡ ਉਧਨਵਾਲ ਡੇਰਾ ਬਾਬਾ ਸ਼ੇਰਨਾਥ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31 ਦਸੰਬਰ, 1 ਜਨਵਰੀ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਸ਼ੰਮੀ ਸਰਪੰਚ ਉਧਨਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 31 ਜਨਵਰੀ ਨੂੰ ਕਲਾਕਾਰ ਅਵਤਾਰ ਮੁਸਾਫ਼ਿਰ, ਪੰਮਾ ਝਾਂਡੀਆਂ, ਪੰਮਾ ਰੱਤੇਵਾਲ, ਸੁਰਿੰਦਰ ਟਕਾਰਲਾ, ਮਿੰਟੂ ਟਕਾਰਲਾ, ਕਰਨ ਜੰਡੀ, ਸੰਦੀਪ ਉਧਨਵਾਲ ਆਦਿ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਜਦਕਿ ਦੂਸਰੇ ਦਿਨ 1 ਜਨਵਰੀ ਨੂੰ ਨਾਮਵਰ ਗਾਇਕ ਦੁਰਗਾ ਰੰਗੀਲਾ ਆਪਣੇ ਫਨ ਦਾ ਮੁਜਾਹਰਾ ਕਰਨਗੇ | ਸਮਾਗਮ ਦੌਰਾਨ ਸੰਗਤਾਂ ਨੂੰ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ |