15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਲੋਕ ਕਲਿਆਣ ਮੇਲੇ ਦੌਰਾਨ ਆਮ ਨਾਗਰਿਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਦਿੱਤੀ ਜਾਣਕਾਰੀ <br/>

Ad Position 21
No active advertisement
ਨਗਰ ਕੌਂਸਲ ਦਫ਼ਤਰ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਲੋਕ ਕਲਿਆਣ ਮੇਲੇ ਦੌਰਾਨ ਲਗਾਏ ਵਿਸ਼ੇਸ਼ ਕੈਂਪ ਵਿਚ ਸ਼ਾਮਿਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ | ਤਸਵੀਰ: ਕਰਨ <br/> 27-09-2025
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਨਗਰ ਕੌਂਸਲ ਦਫ਼ਤਰ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਧਾਨ ਮੰਤਰੀ ਸਵੈਨਿਧੀ ਤੇ ਸਵੈਨਿਧੀ ਤੋਂ ਸਮਰਿੱਧੀ ਅਧੀਨ ਲੋਕ ਕਲਿਆਣ ਮੇਲੇ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਸਕੀਮ 2.0 ਅਧੀਨ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਸ਼ਹਿਰ ਦੇ ਸਟ੍ਰੀਟ ਵੈਂਡਰਾਂ ਤੇ ਨਗਰਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਦੇ ਨਾਲ ਜੋੜਨਾ ਸੀ ਤਾਂ ਜੋ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਅਤੇ ਵਿਕਾਸ ਦੇ ਹੋਰ ਮੌਕੇ ਪ੍ਰਾਪਤ ਹੋ ਸਕਣ | ਕੈਂਪ ਦੌਰਾਨ ਸਟ੍ਰੀਟ ਵੈਂਡਰਾਂ ਨੂੰ ਸਵਨਿਧੀ ਯੋਜਨਾ ਰਾਹੀਂ ਮਿਲ ਰਹੇ ਬਿਨਾਂ ਗਾਰੰਟੀ ਵਾਲੇ ਕਰਜ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕਿਵੇਂ ਸਵਨਿਧੀ ਨਾਲ ਸਮਿ੍ੱਧੀ ਸਕੀਮ ਰਾਹੀਂ ਵੈਂਡਰਾਂ ਨੂੰ ਹੋਰ ਸਰਕਾਰੀ ਯੋਜਨਾਵਾਂ ਜਿਵੇਂ ਕਿ ਪੀ.ਐਮ.ਸੁਰੱਖਿਆ ਬੀਮਾ, ਪੀ.ਐਮ.ਜੀਵਨ ਜੋਤੀ ਬੀਮਾ, ਵਨ ਨੇਸ਼ਨ ਵਨ ਰਾਸ਼ਨ ਕਾਰਡ ਆਦਿ ਦਾ ਲਾਭ ਮਿਲ ਸਕਦਾ ਹੈ | ਸ਼ਹਿਰ ਵਾਸੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਜਾਂ ਘਰ ਦੀ ਮੁਰੰਮਤ ਕਰਨ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਸਟਰੀਟ ਵੈਂਡਰਾਂ ਪਾਸੋਂ ਕਰਜ਼ਿਆਂ ਸਬੰਧੀ 20 ਨਵੀਆਂ ਦਰਖਾਸਤਾਂ ਪ੍ਰਾਪਤ ਹੋਈਆਂ | ਲੋਕ ਕਲਿਆਣ ਮੇਲੇ ਦੌਰਾਨ ਮਨਵੀਰ ਸਿੰਘ ਗਿੱਲ ਕਾਰਜ ਸਾਧਕ ਅਫ਼ਸਰ, ਅਸ਼ੋਕ ਕੁਮਾਰ ਸੂਦ ਪ੍ਰਧਾਨ ਨਗਰ ਕੌਂਸਲ, ਆਨੰਦ ਮੋਹਨ ਕੌਂਸਲਰ, ਸਤਪਾਲ ਇੰਸਪੈਕਟਰ, ਰਾਜੀਵ ਕੁਮਾਰ ਇੰਸਪੈਕਟਰ, ਅਮਰਪ੍ਰੀਤ ਸਿੰਘ ਸੁਪਰਡੈਂਟ ਸੈਨੀਟੇਸ਼ਨ, ਹਰਜੀਤ ਕੌਰ ਲੇਖਾਕਾਰ, ਇੰਦਰਜੀਤ ਢੰਡ ਜੂਨੀਅਰ ਸਹਾਇਕ, ਦਵਿੰਦਰ ਸਿੰਘ ਕਲਰਕ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਸੀ.ਐਮ.ਐਮ., ਅਨੂਪਮ ਕੌਰ ਸੀ.ਐਲ.ਟੀ.ਸੀ., ਅਮਨਦੀਪ ਕੌਰ ਸੀ.ਓ ਅਤੇ ਕੌਂਸਲ ਦਾ ਸਟਾਫ਼, ਲੀਡ ਬੈਂਕ ਮੈਨੇਜਰ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ, ਬਿਜਲੀ ਵਿਭਾਗ, ਖ਼ੁਰਾਕ ਤੇ ਸਪਲਾਈ ਵਿਭਾਗ, ਡਾਕਘਰ ਦੇ ਨੁਮਾਇੰਦੇ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ ਬਲਾਕ ਖੇੜਾ ਦੀਆਂ ਪੰਚਾਇਤਾਂ ਨੂੰ 60 ਲੱਖ ਦੀ ਗ੍ਰਾਂਟ ਦੇ ਦਿੱਤੇ ਸੈਕਸ਼ਨ ਪੱਤਰ <br/> ਅਗਲੀ ਖ਼ਬਰ ਪੰਜਾਬੀ 'ਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ <br/>
Ad Position 24