15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਹਲਕਾ ਵਿਧਾਇਕ ਰਾਏ ਨੇ ਬਲਾਕ ਖੇੜਾ ਦੀਆਂ ਪੰਚਾਇਤਾਂ ਨੂੰ 60 ਲੱਖ ਦੀ ਗ੍ਰਾਂਟ ਦੇ ਦਿੱਤੇ ਸੈਕਸ਼ਨ ਪੱਤਰ <br/>

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਖੇੜਾ ਬਲਾਕ ਦੀਆਂ ਪੰਚਾਇਤਾਂ ਨੂੰ ਸੈਨੀਟੇਸ਼ਨ ਦੇ ਚੈੱਕ ਵੰਡਣ ਸਮੇਂ ਦਿਖਾਈ ਦਿੰਦੇ ਹੋਏ | ਤਸਵੀਰ: ਕਰਨ <br/> 27-09-2025
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਬਲਾਕ ਖੇੜਾ ਦੇ ਅਧੀਨ ਵੱਖ-ਵੱਖ ਪੰਚਾਇਤਾਂ ਨੂੰ ਸੈਨੀਟੇਸ਼ਨ ਦੀਆਂ ਕਰੀਬ 60 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ | ਇਸ ਮੌਕੇ ਵਿਧਾਇਕ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ | ਜਿਸ ਦੇ ਤਹਿਤ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਉਸੇ ਲੜੀ ਦੇ ਤਹਿਤ ਪੰਚਾਇਤਾਂ ਨੂੰ ਸੈਨੀਟੇਸ਼ਨ ਦੀਆਂ ਗ੍ਰਾਂਟਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ | ਜਿਹੜੇ-ਜਿਹੜੇ ਪਿੰਡਾਂ ਵਿਚ ਕੰਮ ਬਾਕੀ ਹਨ, ਉਹ ਧਿਆਨ ਵਿਚ ਲਿਆਂਦੇ ਜਾਣ ਤਾਂ ਜੋ ਉਨ੍ਹਾਂ ਨੂੰ ਵੀ ਜਲਦ ਪੂਰਾ ਕਰਵਾਇਆ ਜਾ ਸਕੇ | ਉਨ੍ਹਾਂ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਲਈ ਮੈਟੀਰੀਅਲ ਭਾਵੇਂ ਕਿਸੇ ਵੀ ਥਾਂ ਤੋਂ ਖ਼ਰੀਦਣ ਪ੍ਰੰਤੂ ਉਸ ਦੀ ਕੁਆਲਿਟੀ ਵਧੀਆ ਹੋਵੇ | ਸਰਕਾਰ ਵਲੋਂ ਉਨ੍ਹਾਂ ਦੇ ਕਾਰਜਾਂ 'ਚ ਕਿਸੇ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਨਹੀਂ ਹੋਵੇਗੀ ਪ੍ਰੰਤੂ ਜੇਕਰ ਮਾੜਾ ਮੈਟੀਰੀਅਲ ਵਰਤਿਆ ਗਿਆ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ ਸੜਕਾਂ ਨੂੰ 2024 ਤੱਕ ਅਮਰੀਕਾ ਦੀਆਂ ਸੜਕਾਂ ਦੇ ਬਰਾਬਰ ਬਣਾਉਣ ਦਾ ਬਿਆਨ ਕੇਂਦਰੀ ਮੰਤਰੀ ਨਿਤਿਨ ਗੜਕਰੀ ਵਲੋਂ ਦਿੱਤਾ ਗਿਆ ਸੀ ਪ੍ਰੰਤੂ 2025 ਵੀ ਲੰਘਦਾ ਜਾ ਰਿਹਾ ਹੈ ਕੇਂਦਰ ਵਲੋਂ ਸੜਕਾਂ ਵੱਲ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਖੇੜਾ ਦੀਪ ਸ਼ਿਖਾ ਗਰਗ, ਬਲਾਕ ਪ੍ਰਧਾਨ ਅਤਰ ਸਿੰਘ ਖੇੜਾ, ਬਲਵੀਰ ਸਿੰਘ ਚੀਮਾ ਬਲਾਕ ਪ੍ਰਧਾਨ, ਸਰਪੰਚ ਬਲਜਿੰਦਰ ਸਿੰਘ ਰਜਿੰਦਰਗੜ੍ਹ, ਸਰਪੰਚ ਮਨਜੀਤ ਸਿੰਘ ਦਾਦੂਮਾਜਰਾ, ਸਰਪੰਚ ਇੰਦਰਜੀਤ ਸਿੰਘ ਬਰਾਸ, ਸਤੀਸ਼ ਕੁਮਾਰ ਪੀ.ਏ., ਐਡਵੋਕੇਟ ਰਾਹੁਲ, ਐਡਵੋਕੇਟ ਅਮਰਿੰਦਰ ਸਿੰਘ ਮੰਡੋਫ਼ਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਨੇ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਡੀ. ਸੀ. ਨੂੰ ਸੌਂਪੀ <br/> ਅਗਲੀ ਖ਼ਬਰ ਲੋਕ ਕਲਿਆਣ ਮੇਲੇ ਦੌਰਾਨ ਆਮ ਨਾਗਰਿਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਦਿੱਤੀ ਜਾਣਕਾਰੀ <br/>
Ad Position 24