15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਾਬਕਾ ਸੈਨਿਕਾਂ ਨੇ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਡੀ. ਸੀ. ਨੂੰ ਸੌਂਪੀ <br/>

Ad Position 21
No active advertisement
ਅਜੀਤ ਡੈਸਕ 27-09-2025
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਸਾਬਕਾ ਸੈਨਿਕਾਂ ਦੀ ਮੀਟਿੰਗ ਸੈਨਿਕ ਭਲਾਈ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਧਾਨ ਸੂਬੇਦਾਰ ਜਰਨੈਲ ਸਿੰਘ ਦੀ ਅਗਵਾਈ ਵਿਚ ਹੋਈ | ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੈਨਸ਼ਨ ਨਾਲ ਸੰਬੰਧਿਤ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ | ਨਵੀਂ ਰਿਟਾਇਰਡ ਸੈਨਿਕਾਂ ਦੀ ਜਥੇਬੰਦੀ ਜੋ ਸਿਰਫ਼ ਆਪਣੇ ਜ਼ਿਲੇ੍ਹ ਨਾਲ ਹੀ ਸੰਬੰਧਿਤ ਹੋਵੇਗੀ, ਉਸ ਦੇ ਮੈਂਬਰਾਂ ਦੀ ਚੋਣ ਕੀਤੀ ਗਈ | ਉਪਰੰਤ ਮਾਨਯੋਗ ਅਦਾਲਤ ਦੇ ਜੱਜ ਨੇ ਮੀਟਿੰਗ ਵਿਚ ਸ਼ਾਮਿਲ ਹੋ ਕੇ ਸਾਬਕਾ ਸੈਨਿਕਾਂ ਨਾਲ ਕੋਰਟ 'ਚ ਚੱਲਦੇ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰਟਾਂ ਵਿਚ 66 ਫ਼ੀਸਦੀ ਘਰੇਲੂ ਕਲੇਸ਼ ਨਾਲ ਸੰਬੰਧਿਤ ਮਾਮਲੇ ਚੱਲ ਰਹੇ ਹਨ ਅਤੇ ਬੱਚਿਆਂ ਦਾ ਸੁਨਹਿਰੀ ਭਵਿੱਖ ਇਸੇ ਵਿਚ ਲੰਘ ਰਿਹਾ ਹੈ | ਇਸ ਮੌਕੇ ਕੈਪਟਨ ਜਸਵੀਰ ਸਿੰਘ ਹੁੰਦਲ ਵਲੋਂ ਜੱਜ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਨਵੀਂ ਜਥੇਬੰਦੀ ਦਾ ਨਾਂਅ ਕੇਸਰੀ ਰੱਖਿਆ ਗਿਆ | ਇਹ ਸੁਝਾਅ ਸੂਬੇਦਾਰ ਪਿ੍ਥੀ ਸਿੰਘ ਨੇ ਦਿੱਤਾ | ਇਸ ਮੀਟਿੰਗ ਵਿਚ ਕੈਪਟਨ ਤਰਲੋਚਨ ਸਿੰਘ ਚੇਅਰਮੈਨ, ਪ੍ਰਧਾਨ ਸੂਬੇਦਾਰ ਜਰਨੈਲ ਸਿੰਘ, ਉਪ ਪ੍ਰਧਾਨ ਕੈਪਟਨ ਜਸਵੀਰ ਸਿੰਘ ਹੁੰਦਲ, ਸੂਬੇਦਾਰ ਅਵਤਾਰ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ, ਧਰਮ ਸਿੰਘ, ਗੁਰਮੇਲ ਸਿੰਘ ਸ਼ਾਮਿਲ ਹਨ | ਇਸ ਮੌਕੇ ਸੇਵਾ ਮੁਕਤ ਸੈਨਿਕਾਂ ਵਲੋਂ ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦੇ ਮਿਸ਼ਨ ਚੜ੍ਹਦੀਕਲਾ ਤਹਿਤ ਇਕੱਠੀ ਕੀਤੀ ਗਈ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸਰਬ ਸੰਮਤੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੂੰ ਸੌਂਪੀ ਗਈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਸੈਕਸ਼ਨ ਪੱਤਰ ਦਿੱਤੇ <br/> ਅਗਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ ਬਲਾਕ ਖੇੜਾ ਦੀਆਂ ਪੰਚਾਇਤਾਂ ਨੂੰ 60 ਲੱਖ ਦੀ ਗ੍ਰਾਂਟ ਦੇ ਦਿੱਤੇ ਸੈਕਸ਼ਨ ਪੱਤਰ <br/>
Ad Position 24