13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੁੜੀ ਨਾਲ ਛੇੜਛਾੜ ਮਾਮਲੇ 'ਚ ਅਕੈਡਮੀ ਸੰਚਾਲਕ ਨਾਮਜ਼ਦ

Ad Position 21
No active advertisement
ਅਜੀਤ ਡੈਸਕ 22-11-2025
ਸੰਘੋਲ, 21 ਨਵੰਬਰ (ਧਨੋਆ)-ਪੁਲਿਸ ਨੇ ਕੁੜੀ ਨਾਲ ਛੇੜਛਾੜ ਦੇ ਕਥਿਤ ਦੋਸ਼ ਹੇਠ ਪੀੜਤ ਦੇ ਬਿਆਨ 'ਤੇ ਅਕੈਡਮੀ ਸੰਚਾਲਕ ਨੂੰ ਨਾਮਜ਼ਦ ਕੀਤਾ ਹੈ | ਚੌਕੀ ਇੰਚਾਰਜ ਸੰਘੋਲ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਅਨੁਸਾਰ ਪੀੜਤ ਕੁੜੀ ਨੇ ਪੁਲਿਸ, ਫ਼ੌਜ ਦੀ ਭਰਤੀ ਲਈ ਟ੍ਰੇਨਿੰਗ ਦੇਣ ਵਾਲੀ ਅਕੈਡਮੀ 'ਚ ਦਾਖਲਾ ਲਿਆ ਹੋਇਆ ਹੈ | ਜਿਥੇ ਕੁੜੀ ਹੋਸਟਲ 'ਚ ਹੋਰਨਾਂ ਕੁੜੀਆਂ ਨਾਲ ਰਹਿ ਰਹੀ ਸੀ | ਅਧਿਕਾਰੀ ਅਨੁਸਾਰ ਪੀੜਤ ਕੁੜੀ ਨੇ ਬਿਆਨ ਦਰਜ ਕਰਵਾਇਆ ਕਿ ਬੀਤੇ ਦਿਨ ਜਦੋਂ ਉਹ ਕਮਰੇ 'ਚ ਇਕੱਲੀ ਸੀ ਤਾਂ ਉੱਥੇ ਪਹੁੰਚੇ ਅਕੈਡਮੀ ਕੋਚ ਨੇ ਛੇੜਛਾੜ ਕੀਤੀ ਅਤੇ ਵਿਰੋਧ ਕਰਨ 'ਤੇ ਮੰਦੀ ਸ਼ਬਦਾਵਲੀ ਵਰਤੀ, ਜਿਸ ਬਾਰੇ ਉਸ ਨੇ ਮਾਪਿਆਂ ਨੂੰ ਜਾਣੂ ਵੀ ਕਰਵਾਇਆ | ਉਪਰੰਤ ਪੁਲਿਸ ਨੇ ਬਿਆਨ 'ਤੇ ਕਾਰਵਾਈ ਕਰਦਿਆਂ ਅਕੈਡਮੀ ਸੰਚਾਲਕ ਪ੍ਰੀਤਮ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਪੁਲਿਸ ਵਲੋਂ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੌਮੀ ਖਿਡਾਰਨ ਨਵਦੀਪ ਕੌਰ ਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਐਵਾਰਡ ਨਾਲ ਕੀਤਾ ਸਨਮਾਨ <br/> ਅਗਲੀ ਖ਼ਬਰ ਦਿਨੋ-ਦਿਨ ਵੱਧਦੀ ਜਾ ਰਹੀ ਹੈ ਜ਼ਿਲੇ੍ਹ 'ਚ ਲਾਵਾਰਸ ਕੁੱਤਿਆਂ ਦੀ ਗਿਣਤੀ <br/>
Ad Position 24