13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੌਮੀ ਖਿਡਾਰਨ ਨਵਦੀਪ ਕੌਰ ਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਐਵਾਰਡ ਨਾਲ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 22-11-2025
ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਬਲਜਿੰਦਰ ਸਿੰਘ)-ਰੋਸਨਾਬਾਦ ਉੱਤਰਾਖੰਡ 'ਚ ਹੋਈ 18ਵੀਂ ਗ੍ਰੈਪਲਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੀ ਨਵਦੀਪ ਕੌਰ ਰਾਠੌਰ ਦਾ ਸਰਹਿੰਦ ਵਿਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਐਵਾਰਡ ਨਾਲ ਖ਼ਾਸ ਸਨਮਾਨ ਕੀਤਾ | ਸਰਹਿੰਦ ਪਬਲਿਕ ਸਕੂਲ ਵਿਚ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਯੂਥ ਆਗੂ ਕੀਰਤ ਬੇਦੀ, ਬਲਵਿੰਦਰ ਸਿੰਘ ਗੋਗੀ, ਡਾ. ਭਗਵਾਨ ਸਿੰਘ ਬ੍ਰਾਹਮਣ ਮਾਜਰਾ ਤੇ ਸੰਦੀਪ ਸਿੰਘ ਲਵਲੀ ਵਲੋਂ ਨਵਦੀਪ ਕੌਰ ਨੂੰ ਇਹ ਸਨਮਾਨ ਭੇਟ ਕੀਤਾ ਗਿਆ | ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਧੀਆਂ ਨੂੰ ਕਦੇ ਵੀ ਬੋਝ ਨਹੀਂ ਸਮਝਣਾ ਚਾਹੀਦਾ | ਉਹ ਸਿਰ ਦਾ ਤਾਜ ਹੁੰਦੀਆਂ ਹਨ ਤੇ ਆਪਣੀਆਂ ਕਾਮਯਾਬੀਆਂ ਰਾਹੀਂ ਘਰ ਪਰਿਵਾਰ ਅਤੇ ਸਮਾਜ ਦਾ ਮਾਣ ਵਧਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਨਵਦੀਪ ਕੌਰ ਰਾਠੌਰ ਨੇ ਆਪਣੀ ਮਿਹਨਤ ਨਾਲ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਤੇ ਉਹ ਅਨੇਕਾਂ ਧੀਆਂ ਲਈ ਪੇ੍ਰਰਨਾ ਦਾ ਸਰੋਤ ਬਣੀ ਹੈ |
ਸਕੂਲ ਡਾਇਰੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਇਸ ਜਿੱਤ ਤੋਂ ਬਾਅਦ ਪੂਰੇ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਹੈ | ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ 'ਚ ਨਵਦੀਪ ਦੀ ਸਫਲਤਾ ਨੇ ਨਵੀਂ ਊਰਜਾ ਤੇ ਹੌਸਲਾ ਭਰ ਦਿੱਤਾ ਹੈ | ਇਸ ਮੌਕੇ ਸ਼ਗੁਨਪ੍ਰੀਤ ਕੌਰ, ਮਨਪ੍ਰੀਤ ਕੌਰ ਤੇਜੇ, ਸੁਖਚੈਨ ਸਿੰਘ, ਸ਼ਰਨਜੀਤ ਸਿੰਘ, ਰਾਜਵੰਤ ਸਿੰਘ, ਅਮਨਦੀਪ ਸਿੰਘ, ਜਸ਼ਨਪ੍ਰੀਤ ਕੌਰ, ਰਣਜੀਤ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਸਤਵੀਰ ਕੌਰ, ਰਿੰਪੀ ਸਿਆਲ, ਨੇਹਾ ਰਾਣੀ, ਗੁਰਨੀਰ ਕੌਰ, ਕਮਲਜੀਤ ਕੌਰ, ਰਵਿੰਦਰ ਕੌਰ, ਸੁਖਚੈਨ ਸਿੰਘ, ਗਗਨਦੀਪ ਕੌਰ, ਮਨਜੋਤ ਕੌਰ, ਬਲਜੀਤ ਕੌਰ, ਸੋਨੀਆ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਸਫਲਤਾ ਸਹਿਤ ਸੰਪੰਨ <br/> ਅਗਲੀ ਖ਼ਬਰ ਕੁੜੀ ਨਾਲ ਛੇੜਛਾੜ ਮਾਮਲੇ 'ਚ ਅਕੈਡਮੀ ਸੰਚਾਲਕ ਨਾਮਜ਼ਦ
Ad Position 24