13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜ਼ਿਲ੍ਹੇ ਦੇ ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਸਫਲਤਾ ਸਹਿਤ ਸੰਪੰਨ <br/>

Ad Position 21
No active advertisement
ਅਜੀਤ ਡੈਸਕ 22-11-2025
ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਵਿੰਦਰ ਕੌਰ ਦੀ ਅਗਵਾਈ ਵਿਚ ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਮਾਤਾ ਗੁਜਰੀ ਕਾਲਜ ਦੇ ਕਾਮਰਸ ਹਾਲ ਵਿਚ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਪੰਜਾਬੀ ਸ਼ਾਇਰ ਤੇ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਸੁਰਜੀਤ ਜੱਜ ਸ਼ਾਮਿਲ ਹੋਏ ਅਤੇ ਪ੍ਰਧਾਨਗੀ ਰੁਪਿੰਦਰ ਸਿੰਘ ਹੈਪੀ ਵਿਧਾਇਕ ਬਸੀ ਪਠਾਣਾਂ ਨੇ ਕੀਤੀ | ਕਵੀ ਦਰਬਾਰ ਦੇ ਸੁਪਨੇ ਬਾਰੇ ਗੱਲ ਕਰਦਿਆਂ ਰਵਿੰਦਰ ਕੌਰ ਨੇ ਕਿਹਾ ਕਿ ਵਿਭਾਗ ਵਲੋਂ ਰੁਟੀਨ ਵਿਚ ਬਹੁਤ ਸਾਰੇ ਸੈਮੀਨਾਰ, ਮੀਟਿੰਗਾਂ ਤੇ ਵਰਕਸ਼ਾਪਾਂ ਕੀਤੀਆਂ ਜਾਂਦੀਆਂ ਹਨ ਪਰ ਅਕਸਰ ਉਹ ਅਧਿਆਪਕ ਅਣਗੌਲੇ ਰਹਿ ਜਾਂਦੇ ਹਨ, ਜਿਨ੍ਹਾਂ ਅੰਦਰ ਸਿਰਜਣਾਤਮਿਕ ਰੁਚੀਆਂ ਹੁੰਦੀਆਂ ਹਨ | ਇਸ ਕਵੀ ਦਰਬਾਰ ਦੇ ਰੂਪ ਵਿਚ ਉਨ੍ਹਾਂ ਅਧਿਆਪਕਾਂ ਨੂੰ ਪਲੇਟਫ਼ਾਰਮ ਦੇਣ ਦਾ ਯਤਨ ਕੀਤਾ ਗਿਆ ਹੈ | ਵਿਧਾਇਕ ਹੈਪੀ ਨੇ ਕਿਹਾ ਕਿ ਸਾਹਿਤ ਬਹੁਤ ਸਾਰੇ ਖ਼ਿਆਲ ਸਾਂਝੇ ਕਰਦਾ ਹੈ, ਜਿਸ ਦਾ ਆਧਾਰ ਫ਼ਿਲਾਸਫ਼ੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਕ 'ਕਵਿਤਾ ਦੀ ਸ਼ਾਮ' ਦਾ ਉਹ ਆਪਣੇ ਵਲੋਂ ਆਯੋਜਨ ਕਰਨਗੇ, ਜਿਸ 'ਚ ਕਵੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸਰੋਤੇ ਵੀ ਸ਼ਾਮਿਲ ਹੋਣਗੇ | ਮੁੱਖ ਮਹਿਮਾਨ ਸਰਜੀਤ ਜੱਜ ਨੇ ਕਿਹਾ ਕਿ ਸ਼ਾਇਰ ਸਿਰਫ਼ ਉਹ ਨਹੀਂ ਸੁਣਦਾ, ਜੋ ਕੰਨ ਸੁਣਦੇ ਹਨ ਤੇ ਨਾ ਹੀ ਸਿਰਫ਼ ਉਹ ਦੇਖਦਾ ਹੈ, ਜੋ ਅੱਖਾਂ ਦੇਖਦੀਆਂ ਹਨ | ਉਹ ਕੰਨਾਂ ਤੇ ਅੱਖਾਂ ਤੋਂ ਪਰੇ ਲੋਕਾਈ ਦੀ ਸੰਵੇਦਨਾ ਅਤੇ ਉਸ ਦੀ ਪੀੜ ਨੂੰ ਮਹਿਸੂਸ ਕਰਦਾ ਹੈ, ਉਸ ਨੂੰ ਆਪਣੀ ਸਿਨਫ਼ ਵਿਚ ਪ੍ਰਗਟਾਉਂਦਾ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸ਼ਾਇਰ ਕਮਲਜੀਤ ਕੌਰ ਨੇ ਵੀ ਆਪਣਾ ਕਲਾਮ ਪੇਸ਼ ਕੀਤਾ | ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਹ ਪ੍ਰੋਗਰਾਮ ਅਧਿਆਪਕਾਂ ਦੀ ਕਲਾ ਤੇ ਸਿਰਜਣਾ ਨੂੰ ਸਪੇਸ ਦੇਣ ਦਾ ਉਪਰਾਲਾ ਹੈ | ਇਸ ਮੌਕੇ ਰਾਜਵਿੰਦਰ ਕੌਰ ਜਟਾਣਾ, ਹਰਵਿੰਦਰ ਤਤਲਾ, ਭੁਪਿੰਦਰ ਕੌਰ ਜੱਜ, ਸੁਧੀਰ ਕੁਮਾਰ, ਅੰਮਿ੍ਤਪਾਲ ਕੌਰ, ਡਾ. ਖੁਸ਼ਮਿੰਦਰ ਕੌਰ, ਨੀਰਜ ਤ੍ਰੇਹਨ, ਕੁਲਵਿੰਦਰ ਸਿੰਘ, ਵੰਦਨਾ ਸ਼ਰਮਾ, ਸਰਬਜੀਤ ਕੌਰ, ਹਰਦੀਪ ਕੌਰ, ਅੰਮਿ੍ਤਪਾਲ ਸਿੰਘ, ਰਣਯੋਧ ਸਿੰਘ, ਰੀਤੂ ਬਾਲਾ, ਅਮਨਦੀਪ ਸਿੰਘ, ਮਨੀਸ਼ ਕੌਰ, ਸਤਵੀਰ ਕੌਰ, ਕੁਲਦੀਪ ਕੌਰ, ਗੁਰਵਿੰਦਰ ਸਿੰਘ, ਸਵਿਤਾ ਹਾਂਡਾ, ਪਰਵੀਨ ਮਹਿਮੀ, ਅਮਨਦੀਪ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ ਫਰÏਰ, ਰੂਪਪ੍ਰੀਤ ਕੌਰ ਅਤੇ ਰਾਕੇਸ਼ ਤੇਜਪਾਲ ਜਾਨੀ, ਐਡਵੋਕੇਟ ਭਾਗ ਸਿੰਘ ਭੱਟੀ, ਜਸਵੀਰ ਸਿੰਘ ਕੰਗਣਵਾਲ (ਨਾਵਲਕਾਰ), ਹਰਪਾਲ ਬਰੌਂਗਾ (ਨਾਟਕਕਾਰ), ਏ. ਐਸ. ਰਹਿਲ (ਨਾਟਕਕਾਰ), ਅਮਰਜੀਤ ਅਮਨੀਤ (ਸ਼ਾਇਰ) ਦੇ ਨਾਲ-ਨਾਲ ਡਿਪਟੀ ਡੀ. ਈ. ਓ. ਲੁਧਿਆਣਾ ਮਨੋਜ ਕੁਮਾਰ, ਐਮ. ਆਈ. ਐਸ. ਵਿੰਗ ਲੁਧਿਆਣਾ, ਵਿਸ਼ਾਲ ਕੁਮਾਰ, ਮਨਮੀਤ ਸਿੰਘ, ਪ੍ਰੋਗਰਾਮ ਕਨਵੀਨਰ ਦੀਦਾਰ ਸਿੰਘ ਮਾਂਗਟ (ਡਿਪਟੀ ਡੀ. ਈ. ਓ.), ਹਰਵਿੰਦਰ ਸਿੰਘ ਤਤਲਾ, ਜਸਪ੍ਰੀਤ ਸਿੰਘ, ਪਿ੍ਤਪਾਲ ਸਿੰਘ ਤੇ ਰੂਪਪ੍ਰੀਤ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਗੁਰਮਤਿ ਵਿਚਾਰ ਸੈਸ਼ਨ ਦਾ ਆਜੋਯਨ <br/> ਅਗਲੀ ਖ਼ਬਰ ਕੌਮੀ ਖਿਡਾਰਨ ਨਵਦੀਪ ਕੌਰ ਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਐਵਾਰਡ ਨਾਲ ਕੀਤਾ ਸਨਮਾਨ <br/>
Ad Position 24