12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜੀ.ਪੀ.ਐਸ. ਵਿਚ ਸਮਾਗਮ ਅਨੁਬੰਧਨ 2025 ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ

Ad Position 21
No active advertisement
ਅਜੀਤ ਡੈਸਕ 23-11-2025
ਮੰਡੀ ਗੋਬਿੰਦਗੜ੍ਹ, 22 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ 'ਚ 46ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਅਨੁਬੰਧਨ 2025 ਦਾ ਤੀਜਾ ਦਿਨ ਬੇਮਿਸਾਲ ਸ਼ਾਨੋ-ਸ਼ੌਕਤ, ਸੱਭਿਆਚਾਰਕ ਰੌਣਕ ਅਤੇ ਕਲਾ ਦੀ ਸੁਗੰਧ ਨਾਲ ਮਨਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਪਵਨ ਸਚਦੇਵਾ ਖ਼ਜ਼ਾਨਚੀ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਨੇ ਆਪਣੇ ਅਸੀਸਮਈ ਸ਼ਬਦਾਂ ਨਾਲ ਅੱਜ ਦੇ ਜਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ | ਇਨ੍ਹਾਂ ਤੋਂ ਬਾਅਦ ਚੇਅਰਮੈਨ ਰਾਜ ਗੋਇਲ, ਸਕੱਤਰ ਨਿਤਿਨ ਸੱਗੜ, ਨਰੇਸ਼ ਅਗਰਵਾਲ, ਪਿਆਰਾ ਸਿੰਘ ਕਲਸੀ, ਰਾਹੁਲ ਗੋਇਲ, ਅਜੇ ਗੋਇਲ, ਸ਼ਿਪਰਾ ਗੋਇਲ, ਨੀਰੂ ਅਗਰਵਾਲ, ਰਚਨਾ ਸੱਗੜ, ਨੇਹਾ ਸ਼ਾਰਧਾ, ਡਾ. ਨਿਸ਼ੀ ਡਾਇਰੈਕਟਰ ਪੀ.ਆਈ.ਐੱਮ.ਟੀ. ਦੀ ਹਾਜ਼ਰੀ ਨੇ ਸਮਾਰੋਹ ਦੀ ਸ਼ਾਨ ਨੂੰ ਚਾਰ ਚੰਦ ਲਗਾ ਦਿੱਤੇ | ਇਸ ਮੌਕੇ ਇਲਾਕੇ ਦੀਆਂ ਪ੍ਰਸਿੱਧ ਵਿੱਦਿਅਕ ਸੰਸਥਾਵਾਂ ਸੇਂਟ ਫ਼ਰੀਦ ਸਕੂਲ ਦੇ ਪਿ੍ੰਸੀਪਲ ਡਾ. ਅੰਮਿ੍ਤਾ ਅਤੇ ਗਰੀਨ ਫ਼ੀਲਡ ਸਕੂਲ ਦੇ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਵੀ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ | ਸਮਾਰੋਹ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਮੰਚ 'ਤੇ ਰੰਗਾਰੰਗ ਅਤੇ ਮਨਮੋਹਕ ਪ੍ਰਸਤੁਤੀਆਂ-ਝੂਮਰ, ਜੁਗਨੀ, ਲੁੱਡੀ, ਪੰਜਾਬੀ ਡਾਂਸ, ਓਲਡ ਮੇਲੋਡੀ, ਸੂਫ਼ੀ ਗਾਇਨ, ਡਬਲ ਫੇਸ ਫਿਊਜ਼ਨ, ਸਕੈਟਿੰਗ ਡਾਂਸ, ਪਹਿਲਗਾਮ ਐਕਟ, ਥਿ੍ਸੂਰ ਐਕਟ, ਸਿਨਿਸਟਰ ਐਕਟ, ਕਿਸਾਨ 2.0, ਗੁਜਰਾਤੀ ਕਿ੍ਸ਼ਨ ਭਜਨ, ਪੰਡਵਾਨੀ, ਟੈਗੋਰ-ਏ ਸਿੰਫ਼ਨੀ ਆਫ਼ ਲਾਈਟ ਅਤੇ ਇੰਸਟਰੂਮੈਂਟਲ ਬੈਂਡ-ਪੇਸ਼ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ | ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਸਾਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ | ਸਮਾਰੋਹ ਦੌਰਾਨ ਸਕੂਲ ਦਾ ਰਸਾਲਾ 'ਬੀਕਨ' ਜਾਰੀ ਕੀਤਾ ਗਿਆ ਅਤੇ ਬੋਰਡ ਕਲਾਸਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਜ਼ੀਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ | ਹਿਊਮੈਨਿਟੀਜ਼ ਗਰੁੱਪ ਤੋਂ ਨਵਿਆ ਵਰਮਾ 96.8, ਜੀਆ ਕਸ਼ਯਪ 96.6, ਗੁਰਲੀਨ ਕੌਰ 96.2 ਅਤੇ ਇਕਨੂਰ ਕੌਰ ਮਾਨ 96.2, ਕਾਮਰਸ ਗਰੁੱਪ ਤੋਂ ਆਦਿਲ ਬਹਿਲ 96.8, ਭੂਮਿਕਾ ਗੁਪਤਾ 96.2, ਆਕਰਸ਼ਿਤ ਗਰਗ 95.6 ਅਤੇ ਰਿਧਿਮਾ ਸਿੰਗਲਾ 95.2, ਜਦੋਂਕਿ ਨਾਨ-ਮੈਡੀਕਲ ਗਰੁੱਪ ਤੋਂ ਮੰਨਤ ਜੈਨ 96.6, ਰਸਨਪ੍ਰੀਤ ਕੌਰ 96 ਅਤੇ ਮਾਨਿਆ ਵਰਮਾ 95.6 ਨੇ ਸ਼ਾਨਦਾਰ ਨਤੀਜਿਆਂ ਨਾਲ ਵਜ਼ੀਫ਼ੇ ਦਾ ਗੌਰਵ ਹਾਸਿਲ ਕੀਤਾ | ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅਨਹਦ ਸਿੰਘ ਨੂੰ ਕਲਾ ਦੇ ਖੇਤਰ 'ਚ ਸੂਬਾ ਪੱਧਰੀ ਚਿੱਤਰਕਾਰੀ ਮੁਕਾਬਲੇ 'ਚ ਤੀਜਾ ਸਥਾਨ ਪ੍ਰਾਪਤ ਕਰਨ ਲਈ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਖੇਡਾਂ, ਸੱਭਿਆਚਾਰਕ ਅਤੇ ਅਕਾਦਮਿਕ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਟੈਗੋਰ ਹਾਊਸ ਅਤੇ ਪਟੇਲ ਹਾਊਸ ਨੂੰ ਸਾਲ ਭਰ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟਰਾਫ਼ੀਆਂ ਭੇਟ ਕੀਤੀਆਂ ਗਈਆਂ | ਅੰਤ ਵਿਚ ਗਿੱਧਾ, ਕੱਵਾਲੀ, ਭੰਗੜਾ, ਨਾਲ ਸਮਾਰੋਹ ਦਾ ਸ਼ਾਨਦਾਰ ਸਮਾਪਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸੇਂਟ ਫ਼ਰੀਦ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਦੇ ਖਿਡਾਰੀਆਂ ਨੇ ਜਿੱਤੇ ਸੋਨੇ ਦੇ ਤਗਮੇ ਅਗਲੀ ਖ਼ਬਰ ਖਮਾਣੋਂ ਵਿਖੇ ਪਹੁੰਚੇ ਨਗਰ ਕੀਰਤਨ ਦਾ ਅਕਾਲੀ ਲੀਡਰਸ਼ਿਪ ਵਲੋਂ ਸਵਾਗਤ <br/>
Ad Position 24