23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਨਫੈਕਸ਼ਰੀ ਦੀ ਦੁਕਾਨ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 07-12-2025
ਮੰਡੀ ਗੋਬਿੰਦਗੜ੍ਹ, 6 ਦਸੰਬਰ (ਰਾਜੇਸ਼ ਸ਼ਰਮਾ)-ਸਥਾਨਕ ਐਰੀ ਮਿਲ ਰੋਡ ਸਥਿਤ ਵੀ.ਕੇ. ਕਨਫੈਕਸ਼ਰੀ ਦੀ ਦੁਕਾਨ ਵਿਚ ਬਿਜਲੀ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗਣ ਨਾਲ ਦੁਕਾਨ ਅਤੇ ਘਰ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ, ਜ਼ਰੂਰੀ ਕਾਗ਼ਜ਼ਾਤ ਅਤੇ ਲੱਖਾਂ ਰੁਪਏ ਦੀ ਨਗਦੀ ਅੱਗ ਦੀ ਭੇਟ ਚੜ੍ਹ ਗਈ | ਜਦੋਂਕਿ ਸੋਨੇ, ਚਾਂਦੀ ਦੇ ਗਹਿਣੇ ਵੀ ਪਿਘਲ ਕੇ ਮਿੱਟੀ ਬਣ ਗਏ | ਇਸ ਮੌਕੇ ਘਰ ਦੇ ਮੈਂਬਰਾਂ ਨੇ ਬੜੀ ਮੁਸ਼ਕਿਲ ਨਾਲ ਆਪਣੀਆਂ ਜਾਨਾਂ ਬਚਾਈਆਂ | ਅੱਗ ਲੱਗਣ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਕਰੀਬ 7 ਗੱਡੀਆਂ ਨੇ ਸਖ਼ਤ ਮਸ਼ੱਕਤ ਨਾਲ ਕਈ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਐਰੀ ਮਿਲ ਰੋਡ ਸਥਿਤ ਵੀ.ਕੇ. ਕਨਫੈਕਸ਼ਰੀ ਦੀ ਦੁਕਾਨ 'ਚ ਸ਼ਾਰਟ ਸਰਕਟ ਹੋਣ ਕਾਰਨ ਤੜਕੇ ਕਰੀਬ 4 ਵਜੇ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਹ ਅੱਗ ਦੁਕਾਨ ਤੋਂ ਬਾਅਦ ਦੇ ਉੱਪਰ ਬਣੇ ਘਰ ਤੱਕ ਪਹੁੰਚ ਗਈ, ਜਿੱਥੇ ਦੁਕਾਨ ਦਾ ਮਾਲਕ ਵਿਕਾਸ ਕੁਮਾਰ ਵਿੱਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸੁੱਤੇ ਪਏ ਸਨ, ਜਿਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਅੱਗ ਕਾਰਨ ਘਰ ਵਿਚ ਲੱਗੇ ਸ਼ੀਸ਼ੇ ਟੁੱਟਣ ਲੱਗ ਪਏ, ਜਿਸ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਦੀ ਨੀਂਦ ਖੁੱਲ੍ਹੀ ਤਾਂ ਅੱਗ ਦੇਖ ਕੇ ਘਰ ਵਿਚ ਭਾਜੜ ਮੱਚ ਗਈ, ਜਿਨ੍ਹਾਂ ਬੜੀ ਮੁਸ਼ਕਿਲ ਨਾਲ ਘਰ ਦੀ ਕੰਦ ਟੱਪ ਕੇ ਆਪਣੀਆਂ ਜਾਨਾਂ ਬਚਾਈਆਂ | ਇਸ ਸਬੰਧੀ ਦੁਕਾਨ ਮਾਲਕ ਵਿਕਾਸ ਕੁਮਾਰ ਵਿੱਕੀ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਸ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਕਰੀਬ 7 ਗੱਡੀਆਂ ਲੱਗ ਗਈਆਂ, ਜਿਨ੍ਹਾਂ ਕਈ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਅਤੇ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਵਿਕਾਸ ਦੇ ਦੱਸਣ ਮੁਤਾਬਿਕ ਵਿਚ ਇਸ ਅੱਗ ਕਾਰਨ ਦੁਕਾਨ ਵਿਚ ਪਾਏ ਫਰਿੱਜ਼, ਡੀਫਰਿਜ਼ ਸਮੇਤ ਇਲੈਕਟ੍ਰੋਨਿਕ ਅਤੇ ਕਨਫੈਕਸ਼ਰੀ ਦਾ ਸਾਰਾ ਸਾਮਾਨ ਸੜ ਗਿਆ | ਇਸ ਤੋਂ ਇਲਾਵਾ ਘਰ ਦੀਆਂ ਅਲਮਾਰੀਆਂ ਵਿਚ ਪਾਏ ਜ਼ਰੂਰੀ ਕਾਗ਼ਜ਼ਾਤ, ਸਕੂਲੀ ਸਰਟੀਫਿਕੇਟ, ਸੋਨੇ, ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ, ਘਰ ਦਾ ਸਾਰਾ ਸਾਮਾਨ ਸੜਕੇ ਸੁਆਹ ਹੋ ਗਿਆ | ਇਸ ਦੌਰਾਨ ਵਿਕਾਸ ਕੁਮਾਰ ਨੇ ਆਪਣੀ ਸੂਝ-ਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਜਿਨ੍ਹਾਂ ਘਰ ਵਿਚ ਪਏ ਸਿਲੰਡਰ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਸੀ, ਨਹੀਂ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸਰਹਿੰਦ ਵਲੋਂ ਸ਼ਹਿਰ ਦਾ ਕੂੜਾ ਬਸੀ ਪਠਾਣਾਂ ਰੋਡ 'ਤੇ ਸੁੱਟਣ ਦੇ ਵਿਰੋਧ 'ਚ ਸੀਨੀਅਰ ਸਿਟੀਜ਼ਨਾਂ ਦਾ ਫੁੱਟਿਆ... ਅਗਲੀ ਖ਼ਬਰ ਲੈਫ਼ਟੀਨੈਂਟ ਜਨਰਲ ਕੇ.ਜੇ. ਸਿੰਘ ਅਤੇ ਕਰਨਲ ਚੌਹਾਨ ਵਲੋਂ ਕੋਰਡੀਆ ਸੰਸਥਾ ਦਾ ਦੌਰਾ
Ad Position 24