07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ੍ਰੀ ਹਿੰਦੂ ਤਖ਼ਤ ਦੇ ਆਗੂਆਂ ਦੀ ਹੋਈ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 21-12-2025
ਬਸੀ ਪਠਾਣਾਂ, 20 ਦਸੰਬਰ (ਐਚ.ਐਸ.ਗੌਤਮ)-ਸ੍ਰੀ ਹਿੰਦੂ ਤਖ਼ਤ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਦੇ ਪ੍ਰਚਾਰਕ ਓਮ ਪ੍ਰਕਾਸ਼ ਗੌਤਮ ਦੀ ਅਗਵਾਈ ਹੇਠ ਬਸੀ ਪਠਾਣਾਂ ਵਿਖੇ ਹੋਈ | ਮੀਟਿੰਗ 'ਚ ਰਾਸ਼ਟਰੀ ਪ੍ਰਚਾਰਕ ਰਵਿੰਦਰ ਸ਼ਰਮਾ, ਸਹਿ-ਪ੍ਰਚਾਰਕ ਰਾਜੀਵ ਵਰਮਾ, ਸੁਰਿੰਦਰ ਰਾਣਾ, ਪੰਜਾਬ ਮਹਿਲਾ ਪ੍ਰਚਾਰਕ ਅਵਿਨਾਸ਼ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸ਼ਰਮਾ, ਓਮ ਪ੍ਰਕਾਸ਼ ਗੌਤਮ, ਅਵਿਨਾਸ਼ ਕੌਰ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ | ਦੇਸ਼ ਭਰ ਵਿਚ ਗਲੀਆਂ ਅਤੇ ਸੜਕਾਂ 'ਤੇ ਗਊਆਂ ਨੂੰ ਖੁੱਲ੍ਹੇਆਮ ਮਰਨ ਲਈ ਛੱਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਤੋਂ ਗਊ ਸੈੱਸ ਵਸੂਲ ਕਰ ਰਹੀ ਹੈ ਪਰ ਇਕੱਠੇ ਕੀਤੇ ਗਏ ਸੈੱਸ ਨੂੰ ਗਊਆਂ 'ਤੇ ਖ਼ਰਚ ਨਹੀਂ ਕਰ ਰਹੀ ਹੈ, ਜੋ ਕਿ ਬਹੁਤ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਗਊ ਰੱਖਿਆ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ | ਇਸ ਮੌਕੇ ਸ਼ਿਆਮ ਪਾਠਕ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਯੁਵਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਚਾਰਕ ਰਵਿੰਦਰ ਸ਼ਰਮਾ ਨੇ ਸਨਮਾਨਿਤ ਕੀਤਾ | ਇਸ ਮੌਕੇ ਖਰੜ ਦੇ ਯੁਵਾ ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਆਗੂ ਜਗਜੀਤ ਕੌਰ, ਨੇਹਾ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਸਕੱਤਰ ਰਾਜੇਸ਼ ਗੌਤਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਭਗੜਾਣਾ ਦੇ ਵਸਨੀਕ ਸਨ-ਜਥੇ. ਬਲਸੂਆਂ ਅਗਲੀ ਖ਼ਬਰ ਸ਼ਹੀਦੀ ਸਭਾ ਦੌਰਾਨ ਟਰੈਕਟਰਾਂ 'ਤੇ ਆਉਣ ਵਾਲੀ ਸੰਗਤ ਆਵਾਜ਼ ਪ੍ਰਦੂਸ਼ਣ ਫੈਲਾਉਣ ਤੋਂ ਪ੍ਰਹੇਜ਼ ਕਰੇ-ਸਾਧੂ ਰਾਮ, ਠੇਕੇਦਾਰ...
Ad Position 24