30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੀ. ਆਈ. ਐੱਮ. ਟੀ. ਨੇ ਸ਼ਹੀਦੀ ਜੋੜ ਮੇਲੇ ਮੌਕੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 25-12-2025
ਮੰਡੀ ਗੋਬਿੰਦਗੜ੍ਹ, 24 ਦਸੰਬਰ (ਇਕਬਾਲਦੀਪ ਸੰਧੂ)-ਸਿੱਖ ਧਰਮ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਦੀ ਯਾਦ ਵਿਚ ਆਯੋਜਿਤ ਸ਼ਹੀਦੀ ਜੋੜ ਮੇਲ ਮੌਕੇ ਸ਼ਰਧਾ ਤੇ ਸੇਵਾ ਭਾਵਨਾ ਨਾਲ ਲੰਗਰ ਲਗਾਇਆ ਗਿਆ | ਇਸ ਧਾਰਮਿਕ ਤੇ ਇਤਿਹਾਸਿਕ ਮੌਕੇ 'ਤੇ ਪੀ. ਆਈ. ਐੱਮ. ਟੀ. ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਸੰਗਤ ਨੂੰ ਪਿਆਰ ਨਾਲ ਲੰਗਰ ਵੰਡਿਆ | ਪੀ. ਆਈ. ਐੱਮ. ਟੀ. ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਇਕ ਸ਼ਾਨਦਾਰ ਅਧਿਆਇ ਹੈ, ਜੋ ਸਾਨੂੰ ਸੱਚ, ਧਾਰਮਿਕਤਾ ਅਤੇ ਮਨੁੱਖੀ ਭਲਾਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੀਆਂ ਧਾਰਮਿਕ ਅਤੇ ਸਮਾਜਿਕ ਸੇਵਾ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਰਾਜ ਕੁਮਾਰ ਗੋਇਲ ਪ੍ਰਧਾਨ, ਜੀ. ਈ. ਐੱਸ. ਡਬਲਯੂ. ਟੀ., ਐੱਮ. ਜੀ. ਜੀ., ਨਰੇਸ਼ ਅਗਰਵਾਲ ਸੰਯੁਕਤ ਖਜ਼ਾਨਚੀ ਜੀ.ਈ.ਐੱਸ.ਡਬਲਯੂ.ਟੀ., ਐੱਮ. ਜੀ. ਜੀ. ਅਤੇ ਚੇਅਰਮੈਨ ਪੀ.ਆਈ.ਐੱਮ.ਟੀ., ਪਵਨ ਸਚਦੇਵਾ ਖ਼ਜ਼ਾਨਚੀ ਜੀ.ਈ.ਐੱਸ.ਡਬਲਯੂ.ਟੀ., ਐਮ.ਜੀ.ਜੀ.,ਨਿਤਿਨ ਸਾਗਰ ਸਕੱਤਰ, ਜੀ.ਈ.ਐੱਸ.ਡਬਲਯੂ.ਟੀ., ਐੱਮ.ਜੀ.ਜੀ. ਨੇ ਵੀ ਇਸ ਲਾਸਾਨੀ ਸ਼ਹਾਦਤ 'ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ |
Ad Position 22
No active advertisement
ਪਿਛਲੀ ਖ਼ਬਰ ਈਕੋ ਕਲੱਬ ਵਲੋਂ ਵਾਤਾਵਰਨ ਸੰਭਾਲ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਜੀ. ਪੀ. ਸੀ. 'ਚ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Ad Position 24