30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਈਕੋ ਕਲੱਬ ਵਲੋਂ ਵਾਤਾਵਰਨ ਸੰਭਾਲ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ, ਲਾਰੰਸ ਰੋਡ ਅੰਮਿ੍ਤਸਰ ਵਿਖੇ ਈਕੋ ਕਲੱਬ ਵਲੋਂ ਵਾਤਾਵਰਨ ਸੰਭਾਲ ਪ੍ਰੋਗਰਾਮ ਕਰਵਾਇਆ ਕੀਤਾ ਗਿਆ | ਇਹ ਪੋ੍ਰਗਰਾਮ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਤੇ ਭਾਰਤ ਸਰਕਾਰ ਦੇ ਵਾਤਾਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ | ਵਿਦਿਆਰਥੀਆਂ ਨੇ ਪੂਦੀਨਾ, ਅਦਰਕ, ਲੈਮਨ ਗ੍ਰਾਸ, ਹਲਦੀ, ਐਲੋਵੀਰਾ, ਇੰਸੁਲਿਨ ਪਲਾਂਟ, ਕਰੀ ਪੱਤੇ ਅਤੇ ਹੋਰ ਕਈ ਤਰ੍ਹਾਂ ਦੀਆਂ ਦਵਾਈ ਜੜ੍ਹੀ-ਬੂਟੀਆਂ ਲਗਾਉਣ 'ਚ ਸਰਗਰਮੀ ਨਾਲ ਹਿੱਸਾ ਲਿਆ | ਗ੍ਰੀਨ ਬਿ੍ਗੇਡ ਦੇ ਮੈਂਬਰਾਂ ਨੂੰ ਵਾਤਾਵਰਨ ਸੰਬੰਧੀ ਪਹਿਲਕਦਮੀਆਂ 'ਚ ਉਨ੍ਹਾਂ ਦੀ ਵਚਨਬੱਧਤਾ, ਜੋਸ਼ ਅਤੇ ਸਰਗਰਮ ਸਮੂਲੀਅਤ ਦੇ ਸਨਮਾਨ 'ਚ ਈਕੋ ਕਲੱਬ ਬੈਜ ਪ੍ਰਦਾਨ ਕੀਤੇ ਗਏ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਗ੍ਰੀਨ ਬਿ੍ਗੇਡ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਸੰਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਮਨਾਂ ਨੂੰ ਧਰਤੀ ਦੀ ਰੱਖਿਆ ਲਈ ਪ੍ਰੇਰਿਤ ਕਰਨ ਲਈ ਈਕੋ ਕਲੱਬ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ 31 ਦਸੰਬਰ ਤੋਂ ਪਹਿਲਾਂ ਕੱਢੀਆਂ ਜਾਣਗੀਆਂ ਸ਼ਹਿਰ 'ਚੋਂ ਡੇਅਰੀਆਂ ਅਗਲੀ ਖ਼ਬਰ ਪੀ. ਆਈ. ਐੱਮ. ਟੀ. ਨੇ ਸ਼ਹੀਦੀ ਜੋੜ ਮੇਲੇ ਮੌਕੇ ਲੰਗਰ ਲਗਾਇਆ
Ad Position 24