12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼ਹੀਦੀ ਸਭਾ ਨੂੰ ਸਮਰਪਿਤ ਗਰੇਵਾਲ ਲੈਂਡ ਡਿਵੈਪਰਜ਼ ਸਰਹਿੰਦ ਨੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 31-12-2025
ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਬਲਜਿੰਦਰ ਸਿੰਘ)-ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗਰੇਵਾਲ ਲੈਂਡ ਡਿਵੈਪਰਜ਼ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਲੋਂ ਲੰਗਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਮੂਲ ਮੰਤਰ ਦਾ ਜਾਪ ਕਰਨ ਉਪਰੰਤ ਕਰਵਾਈ ਗਈ | ਇਸ ਮੌਕੇ ਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਗੀ ਮਿਸਾਲ ਦੁਨੀਆ 'ਤੇ ਕਿਧਰੇ ਨਹੀਂ ਮਿਲਦੀ, ਜੋ ਸਮੁੱਚੀ ਕੌਮ ਨੂੰ ਧਰਮ ਵਿਚ ਪ੍ਰਪਕ ਰਹਿਣ, ਮਨੁੱਖੀ ਅਧਿਕਾਰਾਂ ਤੇ ਅਸੂਲਾਂ ਦੀ ਰੱਖਿਆ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਹਮੇਸ਼ਾ ਦਿੰਦੀ ਰਹੇਗੀ | ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੂਹ ਮਾਨਵਤਾ ਲਈ ਸੱਚ, ਧਰਮ ਤੇ ਇਨਸਾਫ਼ ਦੀ ਅਮਰ ਮਿਸਾਲ ਹੈ | ਉਨ੍ਹਾਂ ਕਿਹਾ ਕਿ ਸਾਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਅਤੇ ਸਿੱਖ ਅਸੂਲਾਂ 'ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ | ਇਸ ਮੌਕੇ ਦਵਿੰਦਰ ਸਿੰਘ ਗਰੇਵਾਲ, ਵਰਿੰਦਰ ਸਿੰਘ ਗਰੇਵਾਲ, ਰਣਦੇਵ ਸਿੰਘ ਦੇਬੀ, ਕੰਵਰਵੀਰ ਸਿੰਘ ਟੌਹੜਾ, ਗੁਰਮੀਤ ਸਿੰਘ ਟੌਹੜਾ, ਅਮਰਿੰਦਰ ਸਿੰਘ ਲਿਬੜਾ, ਗੁਰਵਿੰਦਰ ਸਿੰਘ ਭੱਟੀ, ਪ੍ਰੇਮ ਸਿੰਘ ਚੰਦੂਮਾਜਰਾ, ਬਲਪ੍ਰੀਤ ਸਿੰਘ ਗਰੇਵਾਲ, ਅਮਰਿੰਦਰ ਸਿੰਘ ਮੰਡੋਫਲ, ਗੁਰਮੁੱਖ ਸਿੰਘ ਗੁਰਾਇਆ, ਨਰੋਤਮ ਸਿੰਘ ਗੁਰਾਇਆ, ਜਗਪ੍ਰੀਤ ਸਿੰਘ ਧਰਮਗੜ੍ਹ, ਗਗਨਦੀਪ ਸਿੰਘ ਜੱਸੜ੍ਹਾਂ, ਰਣਬੀਰ ਸਿੰਘ ਰਾਣਾ, ਬੂਟਾ ਸਿੰਘ, ਬੇਅੰਤ ਸਿੰਘ ਮੋਹਾਲੀ, ਇੰਦਰਜੀਤ ਸਿੰਘ ਸੰਧੂ, ਦਰਬਾਰਾ ਸਿੰਘ ਗੁਰੂ, ਦਰਬਾਰਾ ਸਿੰਘ ਰੰਧਾਵਾ, ਰਣਬੀਰ ਸਿੰਘ ਪੂਨੀਆ, ਮਨਦੀਪ ਸਿੰਘ ਤਰਖਾਣਮਾਜਰਾ, ਜੋਨੀ ਤਲਾਣੀਆਂ, ਕਾਲਾ ਬਾਜਵਾ, ਕਮਲ ਕਾਹਲੋਂ, ਲਾਲੀ ਧਾਲੀਵਾਲ, ਸੁਖਮਨਪ੍ਰੀਤ ਸਿੰਘ ਸਾਹੀ, ਗੁਰਪ੍ਰੀਤ ਸਿੰਘ ਹੈਪੀ, ਸਿਰਮਨਜੀਤ ਸਿੰਘ ਚੀਮਾ, ਦੁਪਿੰੰਦਰ ਸਿੰਘ ਦੀਪੀ, ਬਿਕਰਮਜੀਤ ਸਿੰਘ ਨਾਗਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾ ਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਵਫ਼ਦ ਨੇ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਗਲੋਬਲ ਮੈਡੀਕਲ ਸਿੱਖਿਆ ਤੇ ਕਰੀਅਰ ਦੇ ਮਾਰਗਾਂ ਦ... ਅਗਲੀ ਖ਼ਬਰ ਸ੍ਰੀ ਨੈਣਾ ਦੇਵੀ ਜੀ ਮੰਦਰ 'ਤੇ ਨਵੇਂ ਸਾਲ ਮੌਕੇ ਲਗਾਏ ਜਾਣ ਵਾਲੇ ਲੰਗਰ ਲਈ ਸਮੱਗਰੀ ਦਾ ਟਰੱਕ ਰਵਾਨਾ
Ad Position 24