ਮੰਡੀ ਗੋਬਿੰਦਗੜ੍ਹ, 30 ਦਸੰਬਰ (ਇਕਬਾਲਦੀਪ ਸੰਧੂ)-ਸ੍ਰੀ ਨੈਣਾ ਦੇਵੀ ਸੇਵਾ ਸੰਮਤੀ ਇਸ ਸਾਲ ਵੀ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਅਸਥਾਨ 'ਤੇ ਇਕ ਵਿਸ਼ਾਲ ਲੰਗਰ ਸੇਵਾ ਦਾ ਆਯੋਜਨ ਕਰ ਰਹੀ ਹੈ | ਇਸ ਮੌਕੇ ਸ੍ਰੀ ਚਾਮੁੰਡਾ ਮਲਟੀਮੈਟਲਜ਼ ਦੇ ਸ਼ਰਨ ਦਾਸ ਮਿੱਤਲ ਨੇ ਲੰਗਰ ਸਮੱਗਰੀ ਨਾਲ ਭਰੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸੰਸਥਾ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਨਵੇਂ ਸਾਲ ਦੇ ਮੌਕੇ 'ਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਧਾਰਮਿਕ ਸਥਾਨ 'ਤੇ ਸ਼ਰਧਾ ਭੇਟ ਕਰਨ ਲਈ ਆਉਂਦੇ ਹਨ | ਉਨਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਲੰਗਰ ਸੇਵਾ 30 ਦਸੰਬਰ ਤੋਂ ਸ਼ੁਰੂ ਹੋ ਕੇ 1 ਜਨਵਰੀ ਤੱਕ 24 ਘੰਟੇ ਚੱਲੇਗਾ | ਉਨਾਂ ਦੱਸਿਆ ਕਿ ਸ਼ਰਧਾਲੂਆਂ ਲਈ ਨਾ ਸਿਰਫ਼ ਪੌਸ਼ਟਿਕ ਭੋਜਨ, ਸਗੋਂ ਰਿਹਾਇਸ਼ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲੰਗਰ ਪ੍ਰਬੰਧਾਂ ਦੇ ਨਾਲ-ਨਾਲ ਸੁਰੱਖਿਆ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਮਾਤਾ ਮਨਸਾ ਦੇਵੀ ਨਿਸ਼ਕਾਮ ਸੇਵਾ ਟਰੱਸਟ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਵਲੰਟੀਅਰ ਡਿਊਟੀ ਕੈਂਪ ਲਗਾਇਆ ਗਿਆ ਹੈ | ਇਨਾਂ ਵਲੰਟੀਅਰਾਂ ਦੀਆਂ ਟੀਮਾਂ 24 ਘੰਟੇ ਸੇਵਾਵਾਂ ਪ੍ਰਦਾਨ ਕਰਨਗੀਆਂ, ਜਿਸ ਵਿਚ ਲਗਪਗ 50 ਵਲੰਟੀਅਰ 31 ਦਸੰਬਰ ਦੀ ਰਾਤ ਭਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ | ਇਸ ਮੌਕੇ ਸ਼ਰਨ ਦਾਸ ਮਿੱਤਲ, ਭੁਪਿੰਦਰ ਪਾਲ ਵਰਮਾ, ਬਲਵਿੰਦਰ ਸ਼ਰਮਾ, ਬਿਨੇਸ਼ ਕੁਮਾਰ, ਕੇ.ਡੀ. ਸਿੰਘ, ਸਤੀਸ਼ ਗੌਤਮ, ਰਵੀ ਭਾਰਤੀ, ਸੰਨੀ ਸ਼ਰਮਾ, ਰਾਜੀਵ ਵਰਮਾ, ਮਨੀ ਸ਼ਾਹੀ, ਬਿਸ਼ੂ ਸ਼ਰਮਾ, ਬੰਟੀ ਧਾਰੀ, ਹਰਸ਼ ਜੱਸੜ, ਵਾਸੂ ਸ਼ਰਮਾ, ਅਨੁਰਾਗ ਕੈਨੇਡਾ, ਪ੍ਰਮੋਦ ਡੀਜੇ, ਬਲਵਿੰਦਰ ਖੁਰਮੀ, ਵਿਸ਼ਾਲ ਖੁਰਮੀ, ਨਰੇਸ਼ ਕੁਮਾਰ, ਸਮਰ ਚੋਪੜਾ, ਅਮਿਤ ਕੁਮਾਰ, ਸ਼ਾਮ ਭਾਰਤੀ, ਗਗਨ ਕੌਸ਼ਲ ਅਤੇ ਹੋਰ ਮੈਂਬਰ ਮੌਜੂਦ ਸਨ |