ਗੁਰਦਾਸਪੁਰ, 1 ਜੂਨ (ਗੁਰਪ੍ਰਤਾਪ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਆਗੂ ਕਾਮਰੇਡ ਦਰਸ਼ਨ ਸਿੰਘ ਡੇਹਰੀਵਾਲ ਕਿਰਨ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਾਰਟੀ ਆਗੂ ਕਾਮਰੇਡ ਰਘਬੀਰ ਸਿੰਘ ਪਕੀਵਾਂ, ਮੱਖਣ ਸਿੰਘ ਕੁਹਾੜ ਅਤੇ ਸ਼ਿਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣਾ ਪੂਰਾ ਜੀਵਨ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਬਤੀਤ ਕੀਤਾ ਗਿਆ | ਉਨ੍ਹਾਂ ਨੇ ਸਾਂਝੀਵਾਲਤਾ ਦਾ ਸਮਾਜ ਸਿਰਜਣ ਲਈ ਮਾਰਕਸਵਾਦੀ ਕਮਿਊਨਿਸਟ ਵਿਚਾਰਾਂ ਨਾਲ ਜੋੜਨ ਦਾ ਉੱਪਰਲਾ ਆਖ਼ਰੀ ਪਲਾਂ ਤੱਕ ਜਾਰੀ ਰੱਖਿਆ | ਕਾਮਰੇਡ ਦਰਸ਼ਨ ਸਿੰਘ ਨੇ ਨਿਮਰਤਾ ਤੇ ਸਾਦਗੀ ਨਾਲ ਖੱਬੇ-ਪੱਖੀ ਵਿਚਾਰਾਂ 'ਤੇ ਦਿ੍ੜ੍ਹਤਾ ਨਾਲ ਪਹਿਰਾ ਦਿੱਤਾ | ਸਮਾਗਮ ਵਿਚ ਪਹੁੰਚੇ ਆਰ. ਐਮ. ਪੀ. ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਪ੍ਰੈੱਸ ਬਿਆਨ 'ਚ ਕਿਹਾ ਕਿ ਇਸ ਵਕਤ ਮੋਦੀ ਸਰਕਾਰ ਕਾਰਪੋਰੇਟ ਜਗਤ ਨੂੰ ਮਾਲਾਮਾਲ ਕਰਨ ਵਾਲੀਆਂ ਨੀਤੀਆਂ ਲਾਗੂ ਕਰਕੇ ਦੇਸ਼ ਨੂੰ ਡੂੰਘੇ ਆਰਥਿਕ ਸੰਕਟ ਵੱਲ ਧੱਕ ਰਹੀ ਹੈ | ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਮਿਹਨਤਕਸ਼ ਵਰਗ ਦੀ ਏਕਤਾ ਤੋੜਨ ਲਈ ਆਰ.ਐਸ.ਐਸ ਦੇ ਇਸ਼ਾਰੇ 'ਤੇ ਵੰਡਵਾਦੀ ਫ਼ਿਰਕੂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੰਜੀਦਗੀ ਨਾਲ ਰਾਜਨੀਤਿਕ ਫੈਸਲੇ ਲੈਣ ਦੀ ਬਜਾਏ ਡਰਾਮੇਬਾਜ਼ੀ ਕਰਨ 'ਚ ਮਗਨ ਹੈ | ਕਾਮਰੇਡ ਪਾਸਲਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇੱਕਜੁੱਟ ਹੋ ਸੰਘਰਸ਼ ਕਰਨਾ ਤੇ ਖੱਬੇ ਪੱਖੀ ਰਾਜਨੀਤਕ ਬਦਲ ਉਸਾਰਨਾ ਹੀ ਕਾਮਰੇਡ ਦਰਸ਼ਨ ਸਿੰਘ ਨੂੰ ਅਸਲ ਮਾਅਨਿਆਂ 'ਚ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਕਾਮਰੇਡ ਸੱਤ ਪ੍ਰਕਾਸ਼, ਕੇਵਲ ਕਾਲੀਆ, ਡਾ: ਅਨੂਪ ਸਿੰਘ, ਪ੍ਰੇਮ ਨਾਥ ਸ਼ਰਮਾ, ਕਾਲਜ ਪਿ੍ੰਸੀਪਲ ਡਾ: ਰਜਵਿੰਦਰ ਕੌਰ ਨਾਗਰਾ, ਅਮਰੀਕ ਸਿੰਘ ਚਾਹਲ, ਅਮਰੀਕ ਸਿੰਘ, ਇਕਬਾਲ ਸਿੰਘ, ਸੁਭਾਸ਼ ਕੈਰੇ, ਪ੍ਰੇਮ ਮਸੀਹ, ਸੰਤੋਖ ਸਿੰਘ ਔਲਖ, ਅਵਤਾਰ ਸਿੰਘ ਪ੍ਰਧਾਨ, ਧਿਆਨ ਸਿੰਘ ਠਾਕੁਰ, ਹਰਜੀਤ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਮੱਖਣ ਸਿੰਘ ਮੱਲ੍ਹੀ, ਅਜੀਤ ਸਿੰਘ ਹੁੰਦਲ, ਜਸਵੰਤ ਸਿੰਘ ਬੁੱਟਰ, ਸੁਭਾਸ਼ ਦਿਵਾਨਾ, ਬੂਟਾ ਰਾਮ ਆਜ਼ਾਦ, ਪਿ੍ੰਸੀਪਲ ਕੁਲਵੰਤ ਸਿੰਘ ਮੀਆਂਕੋਟ, ਗੁਰਮੀਤ ਸਿੰਘ ਬਾਜਵਾ, ਕੁਲਦੀਪ ਸਿੰਘ ਪੁਰੋਵਾਲ, ਦਿਲਦਾਰ ਸਿੰਘ ਭੰਡਾਲ, ਜਗੀਰ ਸਿੰਘ ਸਲਾਚ, ਬਲਜੀਤ ਸਿੰਘ, ਮਹਿੰਦਰ ਸਿੰਘ ਦੀਨਾਨਗਰ, ਸੁਰਿੰਦਰ ਸ਼ਰਮਾ ਬਿਸ਼ਨਕੋਟ, ਸੋਹਨ ਸਿੰਘ, ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ ਤੋਂ ਇਲਾਵਾ ਸੀ.ਪੀ.ਆਈ, ਸੀ.ਪੀ.ਐਮ, ਆਰ.ਐਮ.ਪੀ.ਆਈ ਦੇ ਆਗੂ, ਲੇਖਕ, ਟਰੇਡ ਯੂਨੀਅਨਾਂ ਦੇ ਆਗੂ, ਸੰਯੁਕਤ ਕਿਸਾਨ ਮੋਰਚੇ, ਜ਼ਿਲ੍ਹਾ ਸਾਹਿਤ ਕੇਂਦਰ ਤੇ ਪੰਜਾਬੀ ਸਾਹਿਤ ਸਭਾ, ਵੱਖ ਵੱਖ ਵਿੱਦਿਅਕ ਅਦਾਰਿਆਂ ਦੇ ਸਾਬਕਾ ਤੇ ਮੌਜੂਦਾ ਪਿੰ੍ਰਸੀਪਲ, ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |