ਧਾਰੀਵਾਲ, 1 ਜੂਨ (ਸਵਰਨ ਸਿੰਘ)-ਸਥਾਨਿਕ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਕਰਵਾਈ ਗਈ ਜਿਸ ਵਿਚ ਡਾ. ਗਗਨਜੀਤ ਕੌਰ ਦੀ ਰਹਿਨੁਮਾਈ ਹੇਠ ਮੁੱਖ ਲੜਕਾ ਸਾਹਿਬਦੀਪ ਸਿੰਘ, ਮੁੱਖ ਲੜਕੀ ਰੀਆ, ਵਿਦਿਆਰਥੀ ਕੌਂਸਲ ਲੜਕੀ ਜਸਨਦੀਪ ਕੌਰ, ਵਿਦਿਆਰਥੀ ਕੌਂਸਲ ਲੜਕਾ ਹਰਮਨਜੋਤ ਸਿੰਘ ਚੁਣੇ ਗਏ | ਇਸੇ ਤਰ੍ਹਾਂ ਸਕੂਲ ਵਿਚ ਸਾਲਾਨਾ ਪੰਜ ਹਾਊਸਾਂ ਵਿਚੋਂ ਸਤਲੁਜ ਹਾਊਸ ਦੇ ਪ੍ਰਧਾਨ ਅਨਮੋਲਦੀਪ ਕੌਰ, ਸੈਕਟਰੀ ਅਨਮੋਲ, ਰਾਵੀ ਹਾਊਸ ਦੇ ਪ੍ਰਧਾਨ ਸਹਿਜਪ੍ਰੀਤ ਕੌਰ, ਸੈਕਟਰੀ ਰੋਹਿਤਪ੍ਰੀਤ ਸਿੰਘ, ਬਿਆਸ ਹਾਊਸ ਦੇ ਪ੍ਰਧਾਨ ਹਰਲੀਨ ਕੌਰ, ਸੈਕਟਰੀ ਸਮਾਈਲ, ਜੇਹਲਮ ਹਾਊਸ ਦੇ ਪ੍ਰਧਾਨ ਜੈਸਮੀਨ, ਸੈਕਟਰੀ ਚੇਤਨ, ਚਨਾਬ ਹਾਊਸ ਦੇ ਪ੍ਰਧਾਨ ਸਹਿਜਪ੍ਰੀਤ ਸਿੰਘ, ਸੈਕਟਰੀ ਮਨਜੀਤ ਕੌਰ ਚੁਣੇ ਗਏ | ਇਸੇ ਤਰ੍ਹਾਂ ਸਪੋਰਟਸ ਵਿਭਾਗ ਦੇ ਪ੍ਰਧਾਨ ਅਮਨਬੀਰ ਸਿੰਘ ਤੇ ਸੈਕਟਰੀ ਚਰਨਜੀਤ ਕੌਰ ਚੁਣੇ ਗਏ | ਇਹ ਚੋਣ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦੇਵ ਸਿੰਘ ਸੋਹਲ ਐਡਵੋਕੇਟ, ਸੈਕਟਰੀ ਕੁਲਦੀਪ ਸਿੰਘ, ਪਟਵਾਰੀ ਗੁਰਜੀਤ ਸਿੰਘ ਲੇਹਲ ਤੇ ਕੁਲਦੀਪ ਸਿੰਘ ਸੋਹਲ ਦੀ ਰਹਿਨੁਮਾਈ ਹੇਠ ਕਰਵਾਈ ਗਈ |