27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕਣਕ ਦੇ ਨਾੜ ਨੂੰ ਲਗਾਈ ਅੱਗ-ਸੜਕ ਕਿਨਾਰੇ ਸੜੇ ਹਜ਼ਾਰਾਂ ਰੁੱਖ • ਜ਼ਿਲ੍ਹਾ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਖਾਮੋਸ਼

Ad Position 21
No active advertisement
ਅਜੀਤ ਡੈਸਕ 02-06-2025
ਨੌਸ਼ਹਿਰਾ ਮੱਝਾ ਸਿੰਘ, 1 ਜੂਨ (ਤਰਸੇਮ ਸਿੰਘ ਤਰਾਨਾ)-ਬੀਤੇ ਦਿਨਾਂ ਤੋਂ ਜ਼ਿਲ੍ਹੇ ਭਰ 'ਚ ਕਣਕ ਦੇ ਨਾੜ ਨੂੰ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਲਾਪ੍ਰਵਾਹੀ ਦੀ ਵਜ੍ਹਾ ਕਰਕੇ ਕਿਸਾਨਾਂ ਵਲੋਂ ਨਿਡਰ ਹੋ ਕੇ ਅੱਗ ਲਗਾ ਕੇ ਸਾੜੇ ਜਾਣ ਨਾਲ ਜਿੱਥੇ ਜ਼ਹਿਰੀਲੇ ਧੂੰਏ ਦੇ ਅੰਬਾਰ ਲੱਗੇ ਪਏ ਸਨ, ਉਥੇ ਅੰਮਿ੍ਤਸਰ-ਪਠਾਨਕੋਟ ਕੌਮੀ ਚਾਰ ਮਾਰਗੀ ਸੜਕ ਕਿਨਾਰੇ ਜੰਗਲਾਤ ਵਿਭਾਗ ਵਲੋਂ ਲਗਾਏ ਹਜ਼ਾਰਾਂ ਛਾਂਦਾਰ ਤੇ ਸੁੰਦਰ ਦਿੱਖ ਵਾਲੇ ਦਰਖਤ ਸੜ੍ਹ ਗਏ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਖਾਮੋਸ਼ ਹੈ | ਜ਼ਿਕਰਯੋਗ ਹੈ ਕਿ ਵਾਤਾਵਰਣ ਨੂੰ ਜ਼ਹਿਰੀਲਾ ਹੋਣ ਤੋਂ ਬਚਾਅ ਤੇ ਵਾਤਾਵਰਣ ਦੀ ਸ਼ੁੱਧਤਾ ਹਿੱਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜੇ ਜਾਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ 'ਤੇ ਲਿਖਤੀ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ, ਜਿਨਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਥਾਂ ਪ੍ਰਸ਼ਾਸਨਕੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਧੜੱਲੇ ਨਲ ਦਿਨ ਦੀਵੀਂ ਅੱਗ ਲਗਾ ਕੇ ਕਿਸਾਨਾਂ ਨੇ ਖੇਤਾਂ ਵਿਚ ਕਣਕ ਦੀ ਨਾੜ ਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਲਗਾਈ ਗਈ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ਦੀਆਂ ਹੋਰਨਾਂ ਸੜਕਾਂ ਸਮੇਤ ਅੰਮਿ੍ਤਸਰ-ਪਠਾਨਕੋਟ ਕੌਮੀ ਚਾਰ ਮਾਰਗੀ ਸੜਕ ਦੇ ਦੋਪਾਸੀਂ ਜੰਗਲਾਤ ਵਿਭਾਗ ਵਲੋਂ ਲਗਾਏ ਵੱਖ-ਵੱਖ ਵੰਨਸੀਆਂ ਦੇ ਮਨਮੋਹਣੇ ਹਰਿਆਵਲ ਰੁੱਖ ਸੜ੍ਹ ਗਏ, ਪ੍ਰੰਤੂ ਹੈਰਾਨਗੀ ਇਹ ਹੈ ਕਿ ਉਪਰੋਕਤ ਜਰਨੈਲੀ ਸੜਕ ਤੋਂ ਜ਼ਿਲ੍ਹੇ ਦੇ ਉਚ ਪ੍ਰਸ਼ਾਸਨਿਕ ਅਧਿਕਾਰੀ ਲੰਘਦੇ ਹਨ | ਸੜਕ ਦੇ ਦੋਪਾਸੀਂ ਲੱਗੀ ਅੱਗ ਦੇ ਧੂੰਏ ਦੀ ਵਜ੍ਹਾ ਕਰ ਕੇ ਰਾਹਗੀਰ ਵਾਹਨਾਂ ਦੇ ਚਾਲਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਲਾਪਰਵਾਹੀ ਕਰਦਿਆਂ ਪਹਿਲਾਂ ਹੀ ਗੱੁਜਰ ਭਾਈਚਾਰੇ ਦੇ ਪਸ਼ੂਆਂ ਦੇ ਝੁੰਡਾਂ ਵਲੋਂ ਸੜਕਾਂ ਤੇ ਹੋਰ ਸਾਂਝੀਆਂ ਥਾਵਾਂ ਵਿਖੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਿਖੇ ਲਗਾਏ ਰੁੱਖ ਫਨਾਹ ਕਰ ਦਿੱਤੇ ਗਏ ਹਨ | ਇਕ ਪਾਸੇ ਅਜੋਕੇ ਸਮੇਂ ਅੰਦਰ ਵਾਤਾਵਰਣ ਦੀ ਸ਼ੁੱਧਤਾ ਤੇ ਹੋਰ ਸਰੀਰਕ ਬਿਮਾਰੀਆਂ ਤੋਂ ਅਗਾਉਂ ਬਚਾਅ ਲਈ ਆਪਣੇ ਇਲਾਕੇ ਤੇ ਆਸ-ਪਾਸ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ, ਧਾਰਮਿਕ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਸ਼ਿਸ਼ਾਂ ਜਾਰੀ ਹਨ | ਦੂਜੇ ਪਾਸੇ ਸੜਕਾਂ 'ਤੇ ਸਾਂਝੀਆਂ ਥਾਵਾਂ 'ਤੇ ਲਗਾਏ ਰੁੱਖ ਹਰ ਸਾਲ ਅੱਗ ਲਗਾਉਣ ਦੀ ਵਜ੍ਹਾ ਕਰਕੇ ਸਾੜੇ ਜਾਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿਚ ਜੀ. ਟੀ. ਬੀ. ਆਈ. ਸਕੂਲ ਕਲਿਆਣਪੁਰ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਵਿਦਿਆਰਥੀ ਵਰਗ ਤੇ ਵੱਖ-ਵੱਖ ਹਾਊਸਾਂ ਦੇ ਨੁਮਾਇੰਦੇ ਚੁਣੇ <br/>
Ad Position 24