ਧਾਰੀਵਾਲ, 1 ਜੂਨ (ਸਵਰਨ ਸਿੰਘ)-ਆਈ. ਸੀ. ਐੱਸ. ਸੀ. ਅਤੇ ਆਈ. ਐੱਸ. ਸੀ. ਬੋਰਡ ਵਲੋਂ ਜ਼ੋਨਲ ਪੱਧਰ ਦੇ ਫੁੱਟਬਾਲ ਟੂਰਨਾਮੈਂਟ ਪਠਾਨਕੋਟ ਵਿਖੇ ਕਰਵਾਏ ਗਏ ਜਿਸ ਵਿਚ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਲਗਪਗ 9 ਟੀਮਾਂ ਨੇ ਭਾਗ ਲਿਆ ਜਿਸ ਵਿਚੋਂ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਧਾਰੀਵਾਲ ਦੇ ਵਿਦਿਆਰਥੀਆਂ ਦੀ ਟੀਮ (ਅੰਡਰ-17 ਮੁੰਡੇ) ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਵਿਚ ਅਰਪਨ ਸਿੰਘ, ਅਰਮਾਨ ਸਿੰਘ, ਦਵਨਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ, ਹਰਸਿਮਰਤ ਸਿੰਘ, ਨਮਨ ਸ਼ਰਮਾ, ਪ੍ਰਭਜੋਤ 1ਸਿੰਘ, ਸਹਿਜਪ੍ਰੀਤ ਸਿੰਘ, ਪ੍ਰਥਮਪ੍ਰੀਤ ਸਿੰਘ, ਹਰਜਾਪ ਸਿੰਘ, ਤਨਵੀਰ ਸਿੰਘ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਇਸ ਵਿਚ ਸੱਭ ਤੋਂ ਵੱਧ ਗੋਲ ਸੁਖਮਨਪ੍ਰੀਤ ਸਿੰਘ ਨੇ ਕੀਤੇ | ਚੇਅਰਮੈਨ ਸ: ਸੁਰਜੀਤ ਸਿੰਘ ਨੇ ਕੋਚ ਲਵਦੀਪ ਸਿੰਘ ਦਾ ਫੁੱਟਬਾਲ ਦੀ ਟੀਮ ਤਿਆਰ ਕਰਨ ਵਿਚ ਅਹਿਮ ਯੋਗਦਾਨ ਨਿਭਾਉਣ 'ਤੇ ਧੰਨਵਾਦ ਕੀਤਾ | ਸਕੂਲ ਦੇ ਡਾਇਰੈਕਟਰ ਐਡਵੋਕੇਟ ਪਿ੍ਤਪਾਲ ਸਿੰਘ ਅਤੇ ਪਿ੍ੰਸੀਪਲ ਬਰਿੰਦਰਜੋਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਅੱਗੋਂ ਉਨ੍ਹਾਂ ਨੂੰ ਹੋਰ ਅਜਿਹੇ ਟੂਰਨਾਮੈਂਟਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ |