10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਆਲ ਇੰਡੀਆ ਮਹਾਸ਼ਾ ਮਹਾਂਸਭਾ ਨੇ ਕੈਪਟਨ ਧਰਮਪਾਲ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 03-06-2025
ਪਠਾਨਕੋਟ, 2 ਜੂਨ (ਵਿਨੋਦ)-ਮਹਾਸ਼ਾ ਮਹਾਂਸਭਾ ਦੇ ਚੇਅਰਮੈਨ ਸੂਰਜ ਪ੍ਰਕਾਸ਼ ਅਤੇ ਮੀਤ ਪ੍ਰਧਾਨ ਦਰਸ਼ਨ ਕੁਮਾਰ ਹੋਰ ਅਹੁਦੇਦਾਰਾਂ ਵਲੋਂ ਗੁਰੂ ਨਾਭਾ ਦਾਸ ਸ਼ਕਤੀ ਸੰਗਠਨ ਦੇ ਨਵੇਂ ਚੁਣੇ ਗਏ ਪ੍ਰਧਾਨ ਸੇਵਾ ਮੁਕਤ ਕੈਪਟਨ ਧਰਮਪਾਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਧਰਮਪਾਲ ਨੇ ਕਿਹਾ ਕਿ ਨਾਭਾ ਦਾਸ ਸ਼ਕਤੀ ਸੰਗਠਨ ਆਲ ਇੰਡੀਆ ਮਹਾਸ਼ਯ ਮਹਾਂਸਭਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ ਤਾਂ ਜੋ ਨਾਭਾ ਦਾਸ ਮੰਦਿਰ ਦੀ ਉਸਾਰੀ ਜੋ ਕਿ ਅਜੇ ਵੀ ਲੰਬਿਤ ਹੈ, ਨੂੰ ਪੂਰਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਆਲ ਇੰਡੀਆ ਮਹਾਸ਼ਾ ਮਹਾਂਸਭਾ ਮਹਾਸ਼ਯ ਜਾਤੀ ਦੁਆਰਾ ਉਨ੍ਹਾਂ ਨੂੰ ਇਕ ਪਲੇਟਫ਼ਾਰਮ 'ਤੇ ਲਿਆਉਣ ਅਤੇ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਸਮਰਥਨ ਕਰਦੀ ਹੈ ਅਤੇ ਮਹਾਂਸਭਾ ਦੇ ਨਾਲ ਹੈ | ਅੰਤ ਵਿਚ ਸੂਰਜ ਪ੍ਰਕਾਸ਼ ਅਤੇ ਦਰਸ਼ਨ ਕੁਮਾਰ ਨੇ ਵੀ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਨਾਭਾ ਦਾਸ ਸ਼ਕਤੀ ਸੰਗਠਨ ਦੀ ਹਰ ਸੰਭਵ ਮਦਦ ਕਰਕੇ ਮੰਦਿਰ ਦੀ ਉਸਾਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਸੇਵਾ ਮੁਕਤ ਪਿ੍ੰਸੀਪਲ ਰਣਜੀਤ ਸਿੰਘ ਨਿੱਕੀ, ਅਸ਼ਵਨੀ ਕੁਮਾਰ ਪ੍ਰਧਾਨ ਨਿੱਕੀ, ਸੋਮ ਰਾਜ, ਮਹਿੰਦਰ ਪਾਲ, ਬੋਧ ਰਾਜ, ਬਸੰਤ, ਸਪਨਾ ਕੁਮਾਰੀ, ਜੋਤੀ, ਅਨੀਤਾ, ਮਨਜੀਤ ਕੌਰ ਅਤੇ ਦਰਸ਼ਨਾਂ ਕੁਮਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆ ਦੀ ਭੁੱਖ ਹੜਤਾਲ 62ਵੇਂ ਦਿਨ 'ਚ ਦਾਖ਼ਲ <br/>
Ad Position 24