10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬਿਜਲੀ ਸਪਲਾਈ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ

Ad Position 21
No active advertisement
ਅਜੀਤ ਡੈਸਕ 03-06-2025

ਮੰਡੀ ਲਾਧੂਕਾ, 2 ਜੂਨ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ ਵਿਚ ਬਿਜਲੀ ਸਪਲਾਈ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲ ਰਹੇ ਟਕਰਾਅ ਦੇ ਕਾਰਨ ਇਕ ਵਿਅਕਤੀ ਦਾ ਕਤਲ ਹੋ ਗਿਆ ਹੈ | ਨਵੀਂ ਅਨਾਜ ਮੰਡੀ ਦੇ ਨਾਲ ਬਣੀ ਢਾਣੀ ਤੇ ਰਹਿ ਰਹੇ ਭਗਵਾਨ ਦਾਸ ਦਾ ਚਿਮਨ ਸਿੰਘ ਦੇ ਨਾਲ ਪਿਛਲੇ ਸਮੇਂ ਤੋਂ ਬਿਜਲੀ ਸਪਲਾਈ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ | ਪਿੰਡ ਲਾਧੂਕਾ ਦੀ ਨਹਿਰ ਦੇ ਪੁਲ 'ਤੇ ਭਗਵਾਨ ਦਾਸ ਅਤੇ ਚਿਮਨ ਸਿੰਘ ਦੀਆਂ ਧਿਰਾਂ ਵਿਚਕਾਰ ਝਗੜੇ ਨੂੰ ਰੋਕਣ ਲਈ ਭਗਵਾਨ ਦਾਸ ਦਾ ਚਾਚਾ ਲਛਮਣ ਦਾਸ ਅੱਗੇ ਆਇਆ ਤਾਂ ਦੂਜੀ ਧਿਰ ਵਲੋਂ ਉਸ ਦਾ ਕਤਲ ਕਰ ਦਿੱਤਾ ਗਿਆ | ਇਸ ਝਗੜੇ ਵਿਚ ਭਗਵਾਨ ਦਾਸ ਦੇ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ | ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਸ਼ਹਿਰਾਂ ਦੇ ਹਸਪਤਾਲਾਂ ਵਿਖੇ ਰੈਫ਼ਰ ਕੀਤਾ ਗਿਆ ਹੈ | ਮੰਡੀ ਦੀ ਪੁਲਿਸ ਚੌਕੀ ਵਿਚ ਨਿਯੁਕਤ ਏ.ਐੱਸ.ਆਈ. ਗੁਰਨਾਮ ਸਿੰਘ ਨੇ ਕਿਹਾ ਹੈ | ਮਿ੍ਤਕ ਲਛਮਣ ਦਾਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਹੈ ਇਸ ਮਾਮਲੇ ਵਿਚ ਦੂਜੀ ਧਿਰ ਦੇ 8 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਦਰ ਫ਼ਾਜ਼ਿਲਕਾ ਵਿਖੇ ਬੀ. ਐੱਨ. ਐੱਸ. ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਿ੍ਤਕ ਵਿਅਕਤੀ ਦੇ ਪੋਸਟ ਮਾਰਟਮ ਨੂੰ ਲੈ ਕੇ ਵਾਰਸਾਂ ਨੇ ਲਗਾਇਆ ਹਸਪਤਾਲ ਪ੍ਰਸ਼ਾਸਨ 'ਤੇ ਖੱਜਲ-ਖ਼ੁਆਰੀ ਦਾ ਦੋਸ਼ ਅਗਲੀ ਖ਼ਬਰ ਆਲ ਇੰਡੀਆ ਮਹਾਸ਼ਾ ਮਹਾਂਸਭਾ ਨੇ ਕੈਪਟਨ ਧਰਮਪਾਲ ਨੂੰ ਕੀਤਾ ਸਨਮਾਨਿਤ <br/>
Ad Position 24