18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪਿੰਡ ਮੁਰਾਦਪੁਰ ਵਿਚ ਨਸ਼ਾ ਵੇਚਣ ਵਾਲੇ ਨੂੰ ਫੜਨ ਲਈ ਪੁਲਿਸ ਕਰ ਰਹੀ ਜੱਦੋ-ਜਹਿਦ

Ad Position 21
No active advertisement
ਅਜੀਤ ਡੈਸਕ 04-06-2025
ਘਰ ਦੀ ਛੱਤ 'ਤੇ ਚੜ੍ਹੇ ਪਿਓ-ਪੁੱਤ ਨੇ ਇੱਟਾਂ-ਰੋੜੇ ਵਰ੍ਹਾਅ ਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਜ਼ਖ਼ਮੀ
ਊਧਨਵਾਲ, 3 ਜੂਨ (ਪਰਗਟ ਸਿੰਘ)-ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਮੁਰਾਦਪੁਰ ਵਿਚ ਇਕ ਨਸ਼ਾ ਤਸਕਰ ਬਾਊ ਨਾਮੀ ਵਿਅਕਤੀ ਨੂੰ ਫੜਨ ਲਈ ਥਾਣਾ ਕਾਦੀਆਂ ਦੇ ਐਸ ਐਚ ਓ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਮੁਲਾਜ਼ਮ ਪਹੁੰਚੇ | ਪੁਲਿਸ ਨੂੰ ਵੇਖ ਬਾਊ ਅਤੇ ਉਸ ਦਾ ਲੜਕਾ ਗੁਰਨਾਜ ਸਿੰਘ ਦੋਵੇਂ ਘਰ ਦੀ ਛੱਤ 'ਤੇ ਚੜ੍ਹ ਗਏ ਅਤੇ ਪੁਲਿਸ ਮੁਲਾਜਮਾਂ ਨੂੰ ਕਹਿ ਰਹੇ ਸੀ ਮੇਰੇ ਕੋਲੋਂ ਜਾਂ ਘਰ ਵਿਚੋਂ ਜੇ ਕੁਝ ਤੁਸੀਂ ਫ਼ੜਿਆ ਦਸੋ | ਮੈਂ ਆਪਣੇ ਨਾਲ ਨਾਜਾਇਜ਼ ਨਹੀਂ ਹੋਣ ਦੇਣੀ | ਜਿਹੜੇ ਪਰਚੇ ਪਹਿਲਾਂ ਮੇਰੇ 'ਤੇ ਹਨ, ਮੈਂ ਉਹਨਾਂ ਦੀਆਂ ਤਰੀਕਾਂ ਭੁਗਤ ਰਿਹਾ ਹਾਂ | ਪੁਲਿਸ ਨੇ ਆਪਣੀ ਪੂਰੀ ਵਾਹ ਲਾਈ ਉਸ ਨੂੰ ਥੱਲੇ ਉਤਾਰਨ ਦੀ, ਉਸ ਨੇ ਅੱਗੋਂ ਗੰਡਾਸੀ ਅਤੇ ਇੱਟਾਂ-ਰੋੜੇ ਵਰ੍ਹਾ-ਵਰ੍ਹਾ ਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ | ਇਸ ਸਬੰਧੀ ਜਦੋਂ ਐਸ ਐਚ ਓ ਕਾਦੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਚਿੱਟਾ ਵੇਚਣ ਦਾ ਧੰਦਾ ਕਰਦਾ ਹੈ, ਇਸ 'ਤੇ ਪਹਿਲਾਂ ਵੀ ਕਾਫੀ ਪਰਚੇ ਦਰਜ ਹਨ | ਖ਼ਬਰ ਲਿਖੇ ਜਾਣ ਤੱਕ ਉਕਤ ਵਿਅਕਤੀ ਘਰ ਦੀ ਛੱਤ 'ਤੇ ਸੀ ਅਤੇ ਪੁਲੀਸ ਨੇ ਆਪਣੀ ਕਾਰਵਾਈ ਜਾਰੀ ਰੱਖੀ ਸੀ |
Ad Position 22
No active advertisement
ਪਿਛਲੀ ਖ਼ਬਰ ਪਲਵਿੰਦਰ ਸਿੰਘ ਢਿੱਲੋਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਕਿਸਾਨ ਆਗੂਆਂ 'ਤੇ ਹੋਏ ਪਰਚਿਆਂ ਵਿਰੁੱਧ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ-ਐੱਸ. ਐੱਸ. ਪੀ. ਬਟਾਲਾ ਨੂੰ ਦਿੱਤਾ ਮੰਗ ਪੱ...
Ad Position 24