ਵਡਾਲਾ ਬਾਂਗਰ, 3 ਜੂਨ (ਭੁੰਬਲੀ)-ਪਿੰਡ ਮੁਸਤਰਾਪੁਰ ਦੇ ਪ੍ਰਸਿੱਧ ਫੋਟੋਗ੍ਰਾਫ਼ਰ ਤਲਵਿੰਦਰ ਸਿੰਘ ਟੋਨੀ ਢਿੱਲੋਂ ਦੇ ਵੱਡੇ ਭਰਾ ਪਲਵਿੰਦਰ ਸਿੰਘ ਢਿੱਲੋਂ, ਜੋ ਪਿਛਲੇ ਦਿਨੀਂ ਸੰਖੇਪ ਜਿਹੀ ਬਿਮਾਰੀ ਕਾਰਨ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਗੁਰਦੁਆਰਾ ਸੰਗਤਸਰ ਸਾਹਿਬ (ਰੱਕੜ) ਵਿਖੇ ਪਾਏ ਗਏ | ਉਪਰੰਤ ਭਾਈ ਜਗਜੀਵਨ ਸਿੰਘ ਸੱਗੂ ਹੁਰਾਂ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਤੇ ਅੰਤਿਮ ਅਰਦਾਸ ਉਪਰੰਤ ਪਹੁੰਚੀਆਂ ਸ਼ਖ਼ਸੀਅਤਾਂ ਸਾ. ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਸਾ. ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ, ਸਾ. ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸੀਨੀਅਰ ਲੀਡਰ ਇੰਦਰਜੀਤ ਸਿੰਘ ਰੰਧਾਵਾ, ਜਥੇ: ਰਛਪਾਲ ਸਿੰਘ ਢਿੱਲੋਂ, ਸਾ. ਡਾਇਰੈਕਟਰ ਹਰਿੰਦਰਪਾਲ ਸਿੰਘ ਗੋਰਾ ਵਡਾਲਾ ਬਾਂਗਰ, ਸਾ. ਸਰਪੰਚ ਅਵਤਾਰ ਸਿੰਘ ਬਾਬਾ, ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ ਵਡਾਲਾ ਬਾਂਗਰ, ਸਾ. ਸਰਪੰਚ ਸਰਬਜੀਤ ਸਿੰਘ ਖਾਨੋਵਾਲ, ਸਾ. ਸਰਪੰਚ ਮੇਜ਼ਰ ਸਿੰਘ ਢਿੱਲੋਂ, ਸਾ. ਸਰਪੰਚ ਗੁਰਵਿੰਦਰ ਸਿੰਘ ਜੱਗਾ ਸ਼ਾਹਪੁਰ, ਸਾ. ਸਰਪੰਚ ਰਣਧੀਰ ਸਿੰਘ ਨਾਨੋਹਾਰਨੀ, ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਸਾ. ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਸਾ. ਸਰਪੰਚ ਪਰਮਜੀਤ ਸਿੰਘ ਪੰਮਾ ਅਠਵਾਲ, ਸਾ. ਸਰਪੰਚ ਕੁਲਦੀਪ ਸਿੰਘ ਮੁਸਤਰਾਪੁਰ, ਨੰਬਰਦਾਰ ਕੁਲਦੀਪ ਸਿੰਘ ਮੁਸਤਰਾਪੁਰ, ਸਾ. ਸਰਪੰਚ ਮੱਖਣ ਸਿੰਘ ਖਾਨੋਵਾਲ, ਗੁਰਜੀਤ ਸਿੰਘ ਖਾਨੋਵਾਲ, ਗੁਰਜੀਤ ਸਿੰਘ ਖਾਨੋਵਾਲ, ਧਰਮ ਸਿੰਘ ਖਾਨੋਵਾਲ, ਭਾਈ ਰਾਜਵਿੰਦਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਪ੍ਰਧਾਨ ਜਸਵੰਤ ਸਿੰਘ ਪਿੰਡੀਆਂ, ਸੰਮਤੀ ਮੈਂਬਰ ਹਰਭਜਨ ਸਿੰਘ ਮੁਸਤਰਾਪੁਰ, ਸਾ. ਸਰਪੰਚ ਤਰਸੇਮ ਸਿੰਘ ਬਸਤੀ ਬਾਜੀਗਰ, ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ, ਵੱਸਣ ਸਿੰਘ ਮੁਸਤਰਾਪੁਰ, ਬੂਆ ਢਿੱਲੋਂ, ਕੇਵਲ ਸਿੰਘ ਢਿੱਲੋਂ, ਸਰਦੂਲ ਸਿੰਘ ਢਿੱਲੋਂ, ਦਿਲਬਾਗ ਸਿੰਘ ਢਿੱਲੋਂ, ਰਣਧੀਰ ਸਿੰਘ ਢਿੱਲੋਂ, ਧਰਮਿੰਦਰ ਸਿੰਘ ਢਿੱਲੋਂ, ਸਤਪਾਲ ਭੱਟੀ ਸਮੇਤ ਇਲਾਕੇ ਭਰ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ , ਨੇ ਆਪਣੇ ਵਿਚਾਰਾਂ ਰਾਹੀਂ ਦੱਸਿਆ ਕਿ ਇਹ ਸੰਸਾਰ ਇਕ ਮੁਸਾਫ਼ਰਖਾਨਾ ਹੈ ਤੇ ਅਸੀਂ ਸਾਰਿਆਂ ਨੇ ਆਪਣੀ ਵਾਰੀ ਨਾਲ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਜਾਣਾ ਹੈ, ਪ੍ਰੰਤੂ ਜੋ ਵਿਅਕਤੀ ਸਮਾਜ ਵਿਚ ਚੰਗੇ ਕਰਮ ਕਰ ਕੇ ਜਾਂਦੇ ਹਨ, ਦੁਨੀਆਂ ਉਨ੍ਹਾਂ ਨੂੰ ਯਾਦ ਕਰਦੀ ਰਹਿੰਦੀ ਹੈ | ਸਮਾਗਮ ਮੌਕੇ ਸਟੇਜ ਸਕੱਤਰ ਦੀ ਸੇਵਾ ਜਥੇ. ਰਛਪਾਲ ਸਿੰਘ ਢਿੱਲੋਂ ਨੇ ਬਾਖ਼ੂਬੀ ਨਿਭਾਈ | ਟੋਨੀ ਢਿੱਲੋਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਅਖੀਰ ਵਿਚ ਪਲਵਿੰਦਰ ਸਿੰਘ ਢਿੱਲੋਂ ਦੇ ਸਪੁੱਤਰ ਚੰਦਨਪ੍ਰੀਤ ਸਿੰਘ ਨੂੰ ਪਗੜੀ ਦੀ ਰਸਮ ਮਾਮਿਆਂ ਵਲੋਂ ਅਦਾ ਕੀਤੀ ਗਈ |