18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਡੇਰਾ ਬਾਬਾ ਇੱਛਾਧਾਰੀ ਨਾਗ ਦੇਵਤਾ ਜਗਤਪੁਰ ਕਲਾਂ ਵਿਖੇ ਸਾਲਾਨਾ ਭੰਡਾਰਾ ਤੇ ਛਿੰਝ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਡੇਰਾ ਬਾਬਾ ਇੱਛਾਧਾਰੀ ਨਾਗ ਦੇਵਤਾ ਜਗਤਪੁਰ ਕਲਾਂ ਵਿਖੇ ਇਸ ਸਾਲ ਵੀ ਡੇਰਾ ਮੁਖੀ ਬਾਬਾ ਬਚਨ ਲਾਲ ਸਾਬਕਾ ਪੰਚਾਇਤ ਅਫ਼ਸਰ ਦੇ ਪ੍ਰਬੰਧਾਂ ਹੇਠ 36ਵਾਂ ਸਲਾਨਾ ਭੰਡਾਰਾ ਤੇ 14ਵਾਂ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਸੂਫ਼ੀ ਗਾਇਕ ਸੁਭਾਸ਼ ਸੂਫ਼ੀ ਨੇ ਦੋ ਘੰਟੇ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ | ਸੱਭ ਤੋਂ ਪਹਿਲਾਂ ਕਬੱਡੀ ਦੇ ਮੁਕਾਬਲੇ ਕਰਵਾਏ ਗਏ | ਜਗਤਪੁਰ ਕਲਾਂ ਤੇ ਕੋਲੀਆਂ ਵਿਚਕਾਰ ਹੋਏ ਕਬੱਡੀ ਦੇ ਸਖਤ ਮੁਕਾਬਲੇ 'ਚੋਂ ਜਗਤਪੁਰ ਕਲਾਂ ਦੀ ਟੀਮ ਜੇਤੂ ਰਹੀ | ਕੁਸ਼ਤੀ ਮੁਕਾਬਲੇ 'ਚੋਂ ਸੁੱਖਾ ਬੱਬੇਹਾਲੀ ਨੇ ਮਾਲੀ ਦੀ ਕੁਸ਼ਤੀ ਜਿੱਤੀ | ਬਾਬਾ ਬਚਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਕਰਵਾਉਣ ਨਾਲ ਜਿੱਥੇ ਨਿਰੋਏ ਸਮਾਜ ਦੀ ਸਿਰਜਣਾ ਹੁੰਦੀ ਹੈ, ਉੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ | ਮੇਲੇ ਦੇ ਪ੍ਰਬੰਧਕਾਂ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਦਊਵਾਲ, ਸਰਪੰਚ ਜਗਤਪੁਰ ਕਲਾ ਜੋਗਿੰਦਰ ਪਾਲ, ਠਾਕਰ ਰਕੇਸ਼ ਸਰਪੰਚ ਟਾਂਡਾ, ਰਾਮ ਲਾਲ, ਹਰਜੀਤ ਸਿੰਘ, ਬਾਬਾ ਗੁਰਦੇਵ ਸਿੰਘ ਗਾਜੀਕੋਟ, ਸੋਨੰੂ ਗਾਜੀਕੋਟ, ਹੈਪੀ ਘਰਾਲਾ, ਪੱਪਾ ਘਰਾਲਾ, ਨਿਰਮਲ ਸਿੰਘ ਘਰਾਲਾ, ਅਸ਼ਵਨੀ ਕੁਮਾਰ ਜਗਤਪੁਰ, ਸੰਤੋਖ ਸਿੰਘ ਜੋੜਾ, ਨਰਿੰਦਰ ਸਿੰਘ ਖਹਿਰਾ ਅਤੇ ਨਰਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਕੁਮੈਂਟਰੀ ਦੀ ਭੂਮਿਕਾ ਸਾਹਿਬ ਸਿੰਘ ਬੁੱਟਰ ਨੇ ਬਾਖ਼ੂਬੀ ਨਿਭਾਈ | ਅਖੀਰ 'ਚ ਬਾਬਾ ਬਚਨ ਸਿੰਘ ਨੇ ਆਏ ਮਹਿਮਾਨਾਂ ਅਤੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਹਸਤ ਸ਼ਿਲਪ ਕਾਲਜ ਵਿਖੇ ਕੌਮਾਂਤਰੀ ਤੰਬਾਕੂ ਵਿਰੋਧੀ ਸੈਮੀਨਾਰ ਅਗਲੀ ਖ਼ਬਰ ਪਲਵਿੰਦਰ ਸਿੰਘ ਢਿੱਲੋਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24