18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਹਸਤ ਸ਼ਿਲਪ ਕਾਲਜ ਵਿਖੇ ਕੌਮਾਂਤਰੀ ਤੰਬਾਕੂ ਵਿਰੋਧੀ ਸੈਮੀਨਾਰ

Ad Position 21
No active advertisement
04-06-2025

ਬਟਾਲਾ, 3 ਜੂਨ (ਸਤਿੰਦਰ ਸਿੰਘ)-ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰ ਮੈਡਮ ਅਨੀਤਾ ਕੁਮਾਰੀ ਦੀ ਅਗਵਾਈ ਹੇਠ ਕੌਮਾਂਤਰੀ ਤੰਬਾਕੂ ਵਿਰੋਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਕਾਲਜ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਸ਼ਮੂਲੀਅਤ ਕੀਤੀ | ਲੈਕਚਰਾਰ ਮਨਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਤੰਬਾਕੂ ਉਤਪਾਦ ਵਿਚ ਭਾਰਤ ਪੂਰੇ ਵਿਸ਼ਵ ਵਿਚ ਦੂਜੇ ਨੰਬਰ 'ਤੇ ਹੈ, ਇਸ ਦਾ ਸੇਵਨ ਕਰਨ ਵਾਲੇ ਲੱਖਾਂ ਲੋਕ ਆਪਣੀ ਜਾਨ ਗੁਆ ਰਹੇ ਹਨ | ਇਸ ਮੌਕੇ ਉਨ੍ਹਾਂ ਨੇ ਤੰਬਾਕੂ ਖਾਣ ਤੋਂ ਹੁੰਦੇ ਰੋਗਾਂ ਬਾਰੇ ਵੀ ਦੱਸਿਆ | ਇਸ ਮੌਕੇ ਕਾਲਜ ਦੇ ਐੱਮ. ਡੀ. ਅਰੁਣ ਕੁਮਾਰ ਜੇ. ਈ., ਡਾਇਰੈਕਟਰ ਦਿਲਬਾਗ ਸਿੰਘ, ਮਨਦੀਪ ਕੌਰ, ਅਮਰ ਜੋਤੀ, ਕਿਰਨਜੀਤ ਕੌਰ, ਸ਼ਰਨਜੀਤ ਕੌਰ, ਝਿਰਮਲ ਸਿੰਘ ਤੇ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਹਸਪਤਾਲ ਬਟਾਲਾ ਗਰੀਬਾਂ ਲਈ ਬਣਿਆ ਵਰਦਾਨ ਅਗਲੀ ਖ਼ਬਰ ਡੇਰਾ ਬਾਬਾ ਇੱਛਾਧਾਰੀ ਨਾਗ ਦੇਵਤਾ ਜਗਤਪੁਰ ਕਲਾਂ ਵਿਖੇ ਸਾਲਾਨਾ ਭੰਡਾਰਾ ਤੇ ਛਿੰਝ ਮੇਲਾ ਕਰਵਾਇਆ <br/>
Ad Position 24