18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਕਾਲ ਹਸਪਤਾਲ ਬਟਾਲਾ ਗਰੀਬਾਂ ਲਈ ਬਣਿਆ ਵਰਦਾਨ

Ad Position 21
No active advertisement
ਅਜੀਤ ਡੈਸਕ 04-06-2025
ਬਟਾਲਾ, 3 ਜੂਨ (ਸਤਿੰਦਰ ਸਿੰਘ)-ਇਲਾਕੇ ਦੇ ਪ੍ਰਸਿੱਧ 'ਅਕਾਲ ਹਸਪਤਾਲ' 284/50 ਗੋਲਡਨ ਟਾਵਰ ਦਸਮੇਸ਼ ਨਗਰ ਜੀ.ਟੀ. ਰੋਡ ਬਟਾਲਾ ਵਿਖੇ ਮਾਹਿਰ ਡਾਕਟਰਾਂ ਵਲੋਂ ਲੋੜਵੰਦ ਮਰੀਜ਼ਾਂ ਦੇ ਬਹੁਤ ਹੀ ਘੱਟ ਰੇਟਾਂ 'ਤੇ ਅਪ੍ਰੇਸ਼ਨ ਕੀਤੇ ਜਾਂਦੇ ਹਨ ਅਤੇ ਇਥੇ ਮਰੀਜ਼ਾਂ ਕੋਲੋਂ ਪੈਸੇ ਇਲਾਜ ਤੋਂ ਬਾਅਦ ਲਏ ਜਾਂਦੇ ਹਨ ਜਿਸ ਕਰ ਕੇ ਇਹ ਹਸਪਤਾਲ ਗਰੀਬਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਸਬੰਧੀ ਹਸਪਤਾਲ ਦੇ ਐੱਮ. ਡੀ. ਪਿ੍ਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹਸਪਤਾਲ ਵਿਚ ਡਾ. ਸਮਰਾਟਦੀਪ ਸਿੰਘ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਮੁਫਤ ਓ. ਪੀ. ਡੀ. ਕਰਦੇ ਹਨ | ਜਿਥੇ ਥਾਇਰਾਇਡ, ਯੂਰਿਕ ਐਸਿਡ, ਬਲੱਡ ਪਰੈਸ਼ਰ, ਬਵਾਸੀਰ, ਨਸਾਂ ਦੀ ਬਲਾਕੇਜ਼, ਜੋੜਾਂ ਦਾ ਦਰਦ, ਗੈਸ, ਕਬਜ਼, ਯੂਰੀਆ, ਗੰਠੀਆ ਦਾ ਸਫ਼ਲ ਇਲਾਜ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਰਜਰੀ ਵੀ ਬਹੁਤ ਘੱਟ ਰੇਟਾਂ 'ਤੇ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਥੇ ਬੱਚੇਦਾਨੀ ਦੀ ਰਸੌਲੀਆਂ ਦਾ ਅਪ੍ਰੇਸ਼ਨ, ਗੁਰਦੇ ਦੀ ਪੱਥਰੀ, ਹਰਨੀਆਂ ਆਦਿ ਦੇ ਅਪ੍ਰੇਸ਼ਨ ਬਹੁਤ ਹੀ ਘੱਟ ਰੇਟਾਂ 'ਤੇ ਹੁੰਦੇ ਹਨ | ਸ: ਰੰਧਾਵਾ ਨੇ ਕਿਹਾ ਕਿ ਸਾਡੇ ਹਸਪਤਾਲ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ 24 ਘੰਟੇ ਮੌਜ਼ੂਦ ਰਹਿੰਦੇ ਹਨ, ਐਬੂਲੈਂਸ ਦੀ ਸਹੂਲਤ 24 ਘੰਟੇ ਮੌਜੂਦ ਹੈ ਅਤੇ ਹੱਡੀਆਂ ਤੇ ਜੋੜਾਂ ਦੇ ਸੀ.ਆਰ.ਐਮ. ਮਸ਼ੀਨ ਰਾਹੀਂ ਅਪਰੇਸ਼ਨ ਤੇ ਜੋੜ ਬਦਲਣ ਦਾ ਕੇਂਦਰ ਹੈ | ਇਥੇ ਵਧੇ ਹੋਏ ਗਦੂਦਾਂ ਦੇ ਦੂਰਬੀਨ ਨਾਲ ਅਪ੍ਰੇਸ਼ਨ ਕੀਤੇ ਜਾਂਦੇ ਹਨ | ਐਮ. ਡੀ. ਸ: ਰੰਧਾਵਾ ਨੇ ਅੱਗੇ ਕਿਹਾ ਕਿ ਅਕਾਲ ਹਸਪਤਾਲ ਵਿਚ ਡਲਿਵਰੀ ਕੇਸ, ਹਰ ਪ੍ਰਕਾਰ ਦੇ ਜਨਰਲ ਅਪ੍ਰੇਸ਼ਨ, ਔਰਤਾਂ ਦੀਆਂ ਬਿਮਾਰੀਆਂ, ਗੋਡੇ-ਮੋਢੇ ਬਦਲਣ ਤੋਂ ਇਲਾਵਾ ਹੋਰ ਵੀ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਬਹੁਤ ਘੱਟ ਰੇਟਾਂ 'ਤੇ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਲੈਬ ਟੈਸਟ ਅਤੇ ਦਵਾਈਆਂ ਵੀ ਘੱਟ ਰੇਟਾਂ 'ਤੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ | ਗਰੀਬ ਤੇ ਬੇਸਹਾਰਾ ਲੋਕਾਂ ਦੇ ਇਲਾਜ ਵਿਚ ਖਾਸ ਰਿਆਇਤ ਦਿੱਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਡਰੇਨ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਕੇ ਆਪਣੀ ਜ਼ਮੀਨ 'ਚ ਮਿਲਾਉਣ ਦਾ ਦੋਸ਼ ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਵਿਖੇ ਕੌਮਾਂਤਰੀ ਤੰਬਾਕੂ ਵਿਰੋਧੀ ਸੈਮੀਨਾਰ
Ad Position 24