18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਰਕਾਰੀ ਡਰੇਨ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਕੇ ਆਪਣੀ ਜ਼ਮੀਨ 'ਚ ਮਿਲਾਉਣ ਦਾ ਦੋਸ਼

Ad Position 21
No active advertisement
ਅਜੀਤ ਡੈਸਕ 04-06-2025
ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਫਿਰ ਵੀ ਕੁਝ ਲੋਕ ਸਰਕਾਰੀ ਜ਼ਮੀਨਾਂ ਦੇ ਰਜਵਾਹੇ/ਡਰੇਨਾਂ ਅਤੇ ਰਸਤੇ ਬੰਦ ਕਰਕੇ ਕਾਨੰੂਨ ਦੀਆਂ ਧੱਜੀਆਂ ਉਡਾ ਰਹੇ ਹਨ ਤੇ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਿਲਕੁਲ ਧਿਆਨ ਨਾ ਹੋਣ ਕਾਰਨ ਲੋਕ ਸਰਕਾਰ ਨੰੂ ਕੋਸ ਰਹੇ ਹਨ | ਅਜਿਹਾ ਹੀ ਇਕ ਮਾਮਲਾ ਨਜ਼ਦੀਕੀ ਪਿੰਡ ਰੱਤੋਵਾਲ ਤੋਂ ਸਾਹਮਣੇ ਆਇਆ ਹੈ | ਇਸ ਸਬੰਧੀ ਤਿ੍ਭਵਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਰੱਤੋਵਾਲ ਥਾਣਾ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਸਾਥੀਆਂ ਕੁਲਜੀਤ ਸਿੰਘ, ਸਰਬਜੀਤ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ ਤੇ ਮਨਦੀਪ ਕੌਰ ਸਮੇਤ ਡੀ.ਸੀ ਨੰੂ ਸ਼ਿਕਾਇਤ ਕਰਨ ਤੋਂ ਬਾਅਦ ਅਜੀਤ ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦੇ ਪਿੰਡ ਨੇੜਿਉਂ ਸਰਕਾਰੀ ਡਰੇਨ ਨਿਕਲਦੀ ਹੈ, ਜਿਸ ਨੰੂ ਤਰਸੇਮ ਸਿੰਘ ਪੁੱਤਰ ਕਰਤਾਰ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰੱਤੋਵਾਲ ਵਲੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਤੇ ਹੋਰ ਪਿੰਡ ਵਾਸੀਆਂ ਨੰੂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਤਰਸੇਮ ਸਿੰਘ ਆਦਿ ਨਾਲ ਮਾਣਯੋਗ ਅਦਾਲਤ 'ਚ ਕੇਸ ਵੀ ਚੱਲਦਾ ਸੀ ਜੋ 8-7-24 ਨੰੂ ਸਾਡੇ ਹੱਕ ਵਿਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਰਕਾਰੀ ਡਰੇਨਜ਼ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਆਪਣੀ ਜ਼ਮੀਨ 'ਚ ਮਿਲਾ ਲਿਆ ਹੈ, ਜਿਸ ਨਾਲ ਲੰਘਣ ਵਾਲਾ ਰਸਤਾ ਬੰਦ ਹੋ ਗਿਆ ਹੈ ਅਤੇ ਲੋਕਾਂ ਨੰੂ ਲੰਘਣ 'ਚ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਨੇ ਤਰਸੇਮ ਸਿੰਘ 'ਤੇ ਇਹ ਵੀ ਦੋਸ਼ ਲਗਾਏ ਕਿ ਮਾਣਯੋਗ ਅਦਾਲਤ 'ਚੋਂ ਕੇਸ ਸਾਡੇ ਹੱਕ ਵਿਚ ਹੋਣ 'ਤੇ ਇਨ੍ਹਾਂ ਨੰੂ ਹਦਾਇਤ ਕੀਤੀ ਕਿ ਇਸ ਜ਼ਮੀਨ ਨਾਲ ਕੋਈ ਵੀ ਧਿਰ ਛੇੜਛਾੜ ਨਾ ਕਰੇ ਪਰ ਇਸ ਦੇ ਬਾਵਜੂਦ ਉਕਤ ਧਿਰ ਨੇ ਡਰੇਨ ਦੀ ਜ਼ਮੀਨ ਵਾਹ ਕੇ ਆਪਣੀ ਜ਼ਮੀਨ ਨਾਲ ਮਿਲਾ ਲਈ ਤੇ ਰਸਤਾ ਬੰਦ ਕਰ ਦਿੱਤਾ ਅਤੇ ਜੋ ਉੱਚੀ ਨੀਵੀਂ ਜਗਾ ਸੀ, ਉਸ ਦੀ ਮਿੱਟੀ ਵੇਚ ਕੇ ਡਰੇਨਜ਼ ਵਿਭਾਗ ਨੰੂ ਕਾਫ਼ੀ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਕੇ ਰਸਤਾ ਖੁਲ੍ਹਵਾਇਆ ਜਾਵੇ, ਜਿਸ ਨਾਲ ਲੋਕਾਂ ਨੰੂ ਪ੍ਰੇਸ਼ਾਨੀ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪੀ. ਏ. ਯੂ. ਰਿਜਨਲ ਸਟੇਸ਼ਨ ਦਾ ਦੌਰਾ <br/> ਅਗਲੀ ਖ਼ਬਰ ਅਕਾਲ ਹਸਪਤਾਲ ਬਟਾਲਾ ਗਰੀਬਾਂ ਲਈ ਬਣਿਆ ਵਰਦਾਨ
Ad Position 24