ਬਟਾਲਾ, 3 ਜੂਨ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਬਟਾਲਾ ਵਿਖੇ ਅੰਤਰ ਸਕੂਲ ਐਕਵਾ ਫਲੋਟਿੰਗ ਯੋਗਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-10 ਕੁੜੀਆਂ ਨੇ ਦੂਜਾ ਸਥਾਨ ਲੈ ਕੇ ਚਾਂਦੀ ਦਾ ਤਮਗਾ, ਅੰਡਰ-12 ਲੜਕਿਆਂ ਨੇ ਪਹਿਲੇ ਸਥਾਨ ਨਾਲ ਸੋਨੇ ਦਾ ਤਮਗਾ, ਅੰਡਰ-12 ਕੁੜੀਆਂ ਨੇ ਦੂਜੇ ਸਥਾਨ ਨਾਲ ਚਾਂਦੀ ਦਾ ਤਮਗਾ, ਅੰਡਰ-14 ਕੁੜੀਆਂ ਦੀ ਟੀਮ ਨੇ ਸੋਨਾ ਅਤੇ ਚਾਂਦੀ ਤੇ ਤਮਗੇ ਜਿੱਤੇ | ਇਸ ਮੌਕੇ ਹੋਏ ਸਮਾਗਮ ਦੌਰਾਨ ਜੇਤੂਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਵੰਡੇ ਗਏ | ਯੋਗਾ ਅਧਿਆਪਕਾਂ ਨੇ ਕਿਹਾ ਕਿ ਯੋਗਾ ਇਕ ਸਰੀਰਿਕ ਕਸਰਤ ਨਹੀਂ ਸਗੋਂ ਸੰਪੂਰਨ ਅਭਿਆਸ ਹੈ, ਜੋ ਅੰਦਰੂਨੀ ਤਾਕਤ, ਧਿਆਨ ਤੇ ਤੰਦਰੁਸਤੀ ਪੈਦਾ ਕਰਦਾ ਹੈ | ਇਸ ਮੌਕੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਅਤੇ ਮੁੱਖ ਅਧਿਆਪਕਾ ਹਰਮੀਤ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ |