19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬਟਾਲਾ ਦੇ ਮੇਹਤਬੀਰ ਸਿੰਘ ਨੇ ਜਿੱਤਿਆ ਗਰੈਂਡ ਫੈਸ਼ਨ ਸ਼ੋਅ ਪਠਾਨਕੋਟ 'ਚ ਪਹਿਲਾ ਇਨਾਮ <br/>

Ad Position 21
No active advertisement
ਅਜੀਤ ਡੈਸਕ 04-06-2025
ਬਟਾਲਾ, 3 ਜੂਨ (ਸਤਿੰਦਰ ਸਿੰਘ)-ਕਮਲ ਟਰੇਡਿੰਗ ਵੈਲਫੇਅਰ ਸੋਸਾਇਟੀ ਵਲੋਂ ਪਠਾਨਕੋਟ ਵਿਚ ਕਮਲ ਰਾਜ ਦੀ ਰਹਿਨੁਮਾਈ ਹੇਠ ਗ੍ਰੈਂਡ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਵਿਚ 4 ਤੋਂ 8 ਸਾਲ ਅਤੇ 9 ਤੋਂ 14 ਸਾਲ ਤੱਕ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ | ਫੈਸ਼ਨ ਸ਼ੋਅ ਵਿਚ ਮੁੱਖ ਮਹਿਮਾਨ ਵਜੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਡੀ ਐਸ ਪੀ ਅੰਜੂ ਬਾਲਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਵੱਖ-ਵੱਖ ਜ਼ਿਲਿ੍ਹਆਂ ਤੋਂ ਬੱਚਿਆਂ ਸਮੇਤ ਬਟਾਲਾ ਤੋਂ ਮੇਹਤਬੀਰ ਸਿੰਘ ਪਿੰਡ ਸ਼ੇਰਪੁਰ ਨੇ ਭਾਗ ਲਿਆ ਤੇ ਉਸ ਦੇ ਨਾਲ ਹੀ ਅਵਲਪ੍ਰੀਤ ਕੌਰ ਬਟਾਲੇ ਤੋਂ ਹਰਿਆਣਵੀ ਪਹਿਰਾਵੇ ਵਿਚ ਨਜ਼ਰ ਆਈ | ਕਮਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਮਲ ਰਾਏ ਨੇ ਦੱਸਿਆ ਕਿ ਇਹ ਬਹੁਤ ਹੀ ਚੁਣੌਤੀ ਭਰਪੂਰ ਮੁਕਾਬਲਾ ਸੀ, ਜਿਸ ਵਿਚ ਬੱਚਿਆਂ ਕੋਲੋਂ ਰੈਂਪ ਵਾਕ ਦੇ ਨਾਲ-ਨਾਲ ਉਨ੍ਹਾਂ ਦੇ ਪਹਿਰਾਵੇ ਨਾਲ ਸੰਬੰਧਿਤ ਪ੍ਰਸ਼ਨ-ਉੱਤਰ ਪੁੱਛੇ ਗਏ | ਬੱਚਿਆਂ ਦੇ ਡਾਂਸ ਪ੍ਰਦਰਸ਼ਨ, ਆਤਮ ਵਿਸ਼ਵਾਸ ਤੇ ਹਾਜ਼ਰ ਜਵਾਬੀ ਵਰਗੇ ਗੁਣਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਚੋਣ ਕੀਤੀ ਗਈ ਜਿਸ ਵਿਚ ਪਹਿਲੇ ਨੰਬਰ 'ਤੇ ਬਟਾਲਾ ਦਾ 13 ਸਾਲਾ ਮੇਹਤਬੀਰ ਸਿੰਘ ਰਿਹਾ | ਉਸ ਨੇ ਪੰਜਾਬੀ ਪਹਿਰਾਵੇ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕਾਵਿ ਸਤਰਾਂ ਦੇ ਰੂਪ ਵਿਚ ਕੁਝ ਲਾਈਨਾਂ ਪੇਸ਼ ਕੀਤੀਆਂ ਤੇ ਪਹਿਲਾ ਸਥਾਨ ਹਾਸਿਲ ਕੀਤਾ | ਮੇਹਤਬੀਰ ਸਿੰਘ ਦੇ ਮਾਤਾ ਸ਼ਰਨਜੀਤ ਕੌਰ ਅਤੇ ਪਿਤਾ ਅੰਮਿ੍ਤਬੀਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਆਪਣੇ ਬੱਚੇ ਵਿਚ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਪਿਆਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ. ਬਾਜਵਾ ਸਕੂਲ ਕਾਦੀਆਂ 'ਚ ਸਮਰ ਕੈਂਪ ਸ਼ੁਰੂ ਅਗਲੀ ਖ਼ਬਰ ਦਸਵੰਧ ਫਾਊਾਡੇਸ਼ਨ ਵਲੋਂ ਲਗਾਏ ਗਏ ਖੂਨਦਾਨ ਕੈਂਪ 'ਚ 109 ਦਾਨੀਆਂ ਨੇ ਖੂਨ ਦਿੱਤਾ
Ad Position 24