ਧਾਰਮਿਕ ਰਸਮਾਂ ਉਪਰੰਤ ਨਹਿਰੀ ਵਿਭਾਗ ਨੇ ਰਜਬਾਹਾ ਬਟਾਲਾ ਵਿਚ ਪਾਣੀ ਛੱਡਿਆ
ਅਜੀਤ ਡੈਸਕ
05-06-2025
ਵਡਾਲਾ ਗ੍ਰੰਥੀਆਂ, 4 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕੀ ਅੱਡਾ ਥਿੰਦ ਧਾਰੀਵਾਲ ਵਿਖੇ ਨਹਿਰੀ ਵਿਭਾਗ ਵਲੋਂ ਇਸ ਸੀਜਨ ਲਈ ਧਾਰਮਿਕ ਰਸਮਾਂ ਅਨੁਸਾਰ ਰਜਬਾਹਾ ਬਟਾਲਾ ਵਿਚ ਪਾਣੀ ਛੱਡਿਆ ਗਿਆ | ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਦਿਨੇਸ਼ ਕੁਮਾਰ, ਐਸ ਡੀ ਓ ਪ੍ਰਦੀਪ ਕੁਮਾਰ ਬਹਿਲ, ਜੇ ਈ ਰਜੀਵ ਕੁਮਾਰ ਤੇ ਉਪਦੇਸ਼, ਏਆਰਸੀ ਹਰਿੰਦਰਪਾਲ ਸਿੰਘ, ਜ਼ਿਲ੍ਹੇਦਾਰ ਇੰਦਰਜੀਤ ਸਿੰਘ, ਪਟਵਾਰੀ ਆਕਾਸ਼ਦੀਪ ਸਿੰਘ ਤੇ ਕੇਵਲ ਸਿੰਘ, ਮੇਟ ਜੀਤਾ, ਹਰਭਿੰਦਰ ਸਿੰਘ, ਹਰਪਾਲ ਸਿੰਘ, ਸਰਪੰਚ ਕਰਮਜੀਤ ਸਿੰਘ, ਮਨਜੀਤ ਕੌਰ, ਕਸ਼ਮੀਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਸੁਰਿੰਦਰਪਾਲ ਕੁਮਾਰ ਤੋਂ ਇਲਾਵਾ ਪਿੰਡ ਨੰਗਲ ਬੁੱਟਰ, ਬਸਤੀ ਬਾਜ਼ੀਗਰ ਥਿੰਦ ਦੀ ਨਰੇਗਾ ਟੀਮ ਵੀ ਹਾਜ਼ਰ ਸਨ |