24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਆਉਣ ਵਾਲੇ ਸੰਘਰਸ਼ਾਂ ਬਾਰੇ ਵਿਚਾਰ-ਚਰਚਾ ਅਤੇ ਫੰਡਾਂ ਦੀ ਰਿਪੋਰਟ ਸਾਂਝੀ ਕੀਤੀ: ਕਿਸਾਨ ਆਗੂ <br/>

Ad Position 21
No active advertisement
ਅਜੀਤ ਡੈਸਕ 05-06-2025
ਧਾਰੀਵਾਲ, 4 ਮਈ (ਸਵਰਨ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਦੇ ਪਿੰਡ ਧਾਰੀਵਾਲ ਕਲਾਂ ਦੀ ਇਕਾਈ ਪ੍ਰਧਾਨ ਬੀਬੀ ਬਲਵਿੰਦਰ ਕੌਰ, ਮਨਦੀਪ ਕੌਰ ਅਤੇ ਜ਼ੋਨ ਪ੍ਰਧਾਨ ਹਰਚਰਨ ਸਿੰਘ ਦੀ ਅਗਵਾਈ ਵਿਚ ਮੀਟਿੰਗ ਕਰ ਕੇ ਆਉਣ ਵਾਲੇ ਸੰਘਰਸ਼ਾਂ ਤੇ ਫੰਡਾਂ ਦੀ ਜਾਣਕਾਰੀ ਸਾਂਝੀ ਕੀਤੀ | ਕਿਸਾਨ ਆਗੂਆਂ ਨੇ ਫੰਡਾਂ ਦਾ ਹਿਸਾਬ-ਕਿਤਾਬ ਲਿਆ ਅਤੇ ਵਾਅਦੇ ਤੋਂ ਭੱਜੀਆਂ ਸਰਕਾਰਾਂ ਨੇ ਕਿਸਾਨਾਂ ਦਾ ਕਰੋੜਾਂ ਦਾ ਸਾਮਾਨ ਟਰਾਲੀਆਂ ਏ.ਸੀ., ਪੱਖੇ, ਮੰਝੇ, ਗੱਦੇ, ਕੰਬਲ, ਗੈਸ ਸਿਲੰਡਰ, ਭਾਡੇ, ਲੰਗਰ ਦਾ ਸਾਮਾਨ ਰਾਸ਼ਨ ਆਦਿ ਚੋਰੀ ਕਰ ਕੇ ਖੜਨ ਵਾਲਿਆਂ ਤੋਂ ਮੁੜ ਆਪਣਾ ਸਾਮਾਨ ਪ੍ਰਾਪਤ ਕਰਨ ਅਤੇ ਬਿਨਾਂ ਪੈਸੈ ਦਿੱਤੇ ਜ਼ਮੀਨਾਂ ਐਕਵਾਇਰ ਕਰਨ ਦੇ ਸਬੰਧ ਵਿਚ ਅਤੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿਚ ਜਥੇਬੰਦੀ ਆਉਣ ਵਾਲੇ ਦਿਨਾਂ ਵਿਚ ਵੱਡੇ ਸੰਘਰਸ਼ਾਂ ਦੇ ਐਲਾਨ ਕਰਨ ਜਾ ਰਹੀ ਹੈ, ਜਿਸ ਦੇ ਸਬੰਧ ਵਿਚ ਪਿੰਡਾਂ ਦੀਆਂ ਇਕਾਈਆਂ ਦੀਆਂ ਮੀਟਿੰਗਾਂ ਲੈ ਕੇ ਵੱਡੀਆਂ ਤਿਆਰੀਆਂ ਦੇ ਨਾਲ ਵੱਡੇ ਫੰਡ ਵੀ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਭਗਵੰਤ ਮਾਨ ਸਰਕਾਰ ਕੋਲੋਂ ਸ਼ੰਭੂ ਕਿਸਾਨੀ ਮੋਰਚੇ ਦੇ ਹੋਏ ਨੁਕਸਾਨ ਦੇ ਪਾਈ-ਪਾਈ ਦਾ ਹਿਸਾਬ ਲੈਣ ਲਈ ਹੱਕ-ਸੱਚ ਤੇ ਹੋਂਦ ਅਤੇ ਪੰਜਾਬ ਨੂੰ ਦਿਨੋਂ-ਦਿਨ ਵੱਧ ਰਹੇ ਨਸ਼ੇ ਤੋਂ ਬਚਾਉਣ ਲਈ ਇਨਸਾਫ਼ ਮੋਰਚਾ ਜਲਦ ਖੋਲਾਂਗੇ | ਮੀਟਿੰਗ ਵਿਚ ਪ੍ਰਧਾਨ ਬੀਬੀ ਬਲਵਿੰਦਰ ਕੌਰ, ਮਨਦੀਪ ਕੌਰ, ਜੋਗਿੰਦਰ ਕੌਰ, ਸੋਨੀਆ, ਗੁਰਮੀਤ ਕੌਰ, ਸੁਖਵਿੰਦਰ ਕੌਰ, ਰਾਜੀ, ਅਮਰਜੀਤ ਕੌਰ, ਧਰਮੋ, ਕੁਲਵਿੰਦਰ ਕੌਰ, ਜੋਤੀ, ਰਜਵੰਤ ਕੌਰ, ਜਸਬੀਰ ਕੌਰ, ਕਰਮਜੀਤ ਕੌਰ, ਬੇਵੀ, ਦਲਬੀਰੋ, ਪ੍ਰੀਤੀ, ਰਾਣੀ, ਕਾਜਲ, ਜਸਨ, ਕਲਜੀਤ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਦੇ ਬੀ. ਸੀ. ਏ. ਦੇ ਸਾਰੇ ਸਮੈਸਟਰਾਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਧਾਰਮਿਕ ਰਸਮਾਂ ਉਪਰੰਤ ਨਹਿਰੀ ਵਿਭਾਗ ਨੇ ਰਜਬਾਹਾ ਬਟਾਲਾ ਵਿਚ ਪਾਣੀ ਛੱਡਿਆ
Ad Position 24