19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਐੱਨ.ਡੀ.ਆਰ.ਐੱਫ. ਟੀਮ ਅਤੇ ਏਅਰਫੋਰਸ ਦੇ ਹੈਲੀਕਾਪਟਰ ਦੀ ਮਦਦ ਨਾਲ ਰਾਵੀ ਦਰਿਆ ਦੇ ਗੇਟਾਂ 'ਚ ਫਸੀ ਮਿ੍ਤਕ ਵਿਨੋਦ ਦੀ ਲਾਸ਼ ਕੱਢੀ <br/>

Ad Position 21
No active advertisement
ਅਜੀਤ ਡੈਸਕ 31-08-2025
ਮਾਧੋਪੁਰ, 30 ਅਗਸਤ (ਮਹਿਰਾ)-ਬੀਤੇ ਚਾਰ ਦਿਨ ਪਹਿਲਾਂ ਰਾਵੀ ਦਰਿਆ 'ਚ ਆਏ ਹੜ੍ਹ ਕਾਰਨ ਫਲੱਡ ਕੰਟਰੋਲ ਗੇਟ ਟੁੱਟਣ ਕਰਕੇ ਸਿੰਚਾਈ ਵਿਭਾਗ ਦਾ ਮੁਲਾਜ਼ਮ ਵਿਨੋਦ ਪਰਾਸ਼ਰ ਵਾਸੀ ਪਿੰਡ ਸਰੋਤਰੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਦਰਿਆ ਵਿਚ ਡਿਗ ਕੇ ਲਾਪਤਾ ਹੋ ਗਿਆ ਸੀ | ਜਿਸ ਦੀ ਲਾਸ਼ ਅੱਜ ਮਿਲ ਗਈ ਹੈ | ਐਨ.ਡੀ.ਆਰ. ਐਫ ਟੀਮ ਅਤੇ ਏਅਰਫੋਰਸ ਦੇ ਹੈਲੀਕਾਪਟਰ ਦੀ ਮਦਦ ਨਾਲ ਗੇਟਾਂ 'ਚੋਂ ਲਾਸ਼ ਕੱਢਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ | ਮੌਕੇ 'ਤੇ ਪਹੁੰਚੇ ਮਿ੍ਤਕ ਵਿਨੋਦ ਪਰਾਸ਼ਰ ਦੇ ਪਰਿਵਾਰਕ ਮੈਂਬਰ ਪੁੱਤਰ ਸੁਮੀਤ ਪਰਾਸ਼ਰ ਅਤੇ ਸਾਹਿਲ ਪਰਾਸ਼ਰ ਅਤੇ ਚਚੇਰਾ ਭਰਾ ਉਮਾ ਕਾਂਤ ਡੋਗਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਸਿੰਚਾਈ ਵਿਭਾਗ ਮਾਧੋਪੁਰ ਵਿਖੇ ਨੌਕਰੀ ਕਰਦੇ ਸੀ ਅਤੇ ਬੀਤੇ 27 ਅਗਸਤ ਨੂੰ ਆਏ ਹੜ੍ਹ ਵਿਚ ਗੇਟ ਟੁੱਟਣ ਸਮੇਂ ਉਨ੍ਹਾਂ ਦੇ ਪਿਤਾ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ | ਦਰਿਆ ਵਿਚ ਪਾਣੀ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਸੀ, ਲੱਗ ਸਕਿਆ | ਅੱਜ ਸਾਨੂੰ ਫਿਰ ਵਿਭਾਗ ਦੇ ਮੁਲਾਜ਼ਮਾਂ ਵਲੋਂ ਪਿਤਾ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ ਗਈ ਅਤੇ ਪ੍ਰਸ਼ਾਸਨ ਵਲੋਂ ਲਾਸ਼ ਕੱਢਣ ਲਈ ਬਹੁਤ ਸਹਿਯੋਗ ਦਿੱਤਾ ਗਿਆ | ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਨੋਦ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਵਿਨੋਦ ਕੁਮਾਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ | ਮਿ੍ਤਕ ਵਿਨੋਦ ਦੀ ਰਾਵੀ ਦਰਿਆ 'ਚੋਂ ਲਾਸ਼ ਕੱਢਣ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਵੱਖ-ਵੱਖ ਸੰਸਥਾਵਾਂ ਤੇ ਆਗੂਆਂ ਨੇ ਅਸ਼ਵਨੀ ਸ਼ਰਮਾ ਨਾਲ ਕੀਤਾ ਸੋਗ ਪ੍ਰਗਟ <br/>
Ad Position 24