20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਹਿਰ 'ਚ ਦੋਵੇਂ ਪਾਸੇ ਪਿਆ ਪਾੜ

Ad Position 21
No active advertisement
ਅਜੀਤ ਡੈਸਕ 03-09-2025
ਮਾਧੋਪੁਰ, 2 ਸਤੰਬਰ (ਮਹਿਰਾ)-ਬੀਤੀ 25 ਅਗਸਤ ਨੂੰ ਆਏ ਹੜ੍ਹ ਨਾਲ ਮਾਧੋਪੁਰ ਯੂ.ਬੀ.ਡੀ.ਸੀ. ਨਹਿਰ ਪਾਵਰ ਹਾਊਸ-1 ਤੋਂ ਪਹਿਲਾਂ ਕੁਝ ਦੂਰੀ ਤੋਂ ਨਹਿਰ 'ਚ ਦੋਵੇਂ ਪਾਸੇ ਪਾੜ ਪੈ ਗਿਆ ਸੀ | ਜਿਸ ਦੇ ਟੁੱਟਣ ਕਾਰਨ ਨੇੜਲੇ ਪਿੰਡਾਂ 'ਚ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ | ਜਿਸ ਨਾਲ ਲੋਕਾਂ ਦੇ ਘਰਾਂ 'ਚ ਰੱਖਿਆ ਸਮਾਨ ਦਾ ਭਾਰੀ ਨੁਕਸਾਨ ਹੋਇਆ, ਉੱਥੇ ਹੀ ਉਨ੍ਹਾਂ ਦੇ ਘਰਾਂ ਤੇ ਸੜਕਾਂ 'ਚ ਮਿੱਟੀ ਦਾ ਭਾਰੀ ਮਲਬਾ ਵੀ ਪਾਣੀ ਨਾਲ ਰੁੜ੍ਹ ਕੇ ਆ ਗਿਆ | ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਇਹ ਹਨ ਕਿ ਹੁਣ ਪਿੰਡ ਦੀਆਂ ਗਲੀਆਂ-ਨਾਲੀਆਂ ਵਿਚ ਪਾਣੀ ਸੁੱਕ ਗਿਆ ਹੈ | ਪਰ ਮਲਬਾ ਘਰਾਂ ਤੇ ਗਲੀਆਂ ਵਿਚ ਜਮ੍ਹਾਂ ਹੋ ਗਿਆ ਹੈ ਤੇ ਹੁਣ ਲੋਕਾਂ ਨੂੰ ਇਸ ਦੀ ਸਫ਼ਾਈ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ 5 ਤੋਂ 6 ਫੁੱਟ ਪਾਣੀ ਭਰ ਗਿਆ ਸੀ ਤੇ ਪਿੰਡ ਦੇ 15 ਤੋਂ 16 ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਦੱਸਿਆ ਜਾ ਰਿਹਾ ਹੈ ਕਿ ਅੱਜ ਹਲਕਾ ਪਟਵਾਰੀ ਨੇ ਪਿੰਡ ਦਾ ਦੌਰਾ ਕੀਤਾ ਹੈ ਤੇ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ | ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ | ਇਨ੍ਹਾਂ 'ਚੋਂ ਤਿੰਨ ਤੋਂ ਚਾਰ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ ਬਾਕੀ ਵੀ ਨੁਕਸਾਨੇ ਗਏ ਹਨ | ਲੋਕਾਂ ਨੂੰ ਉਮੀਦ ਹੈ ਕਿ ਹੁਣ ਸਰਕਾਰ ਉਨ੍ਹਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ, ਜਿਨ੍ਹਾਂ ਦਾ ਨੁਕਸਾਨ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਪੁਲਿਸ ਨੇ ਵਿਅਕਤੀ ਨੂੰ 8 ਕਿੱਲੋ 920 ਗ੍ਰਾਮ ਭੁੱਕੀ ਸਮੇਤ ਫੜਿਆ <br/> ਅਗਲੀ ਖ਼ਬਰ ਮਾਈਨਿੰਗ ਵਿਭਾਗ ਵਲੋਂ ਫੜੀਆਂ ਗਈਆਂ ਮਾਈਨਿੰਗ ਕਰਦੀਆਂ ਟਰਾਲੀਆਂ <br/>
Ad Position 24