23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਪਿੰਡਾ ਰੋੜੀ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਵਿਧਵਾ ਬੀਬੀ ਦਾ ਕੱਚਾ ਕੋਠਾ ਡਿੱਗਾ <br/>

Ad Position 21
No active advertisement
ਪਿੰਡਾ ਰੋੜੀ ਵਿਖੇ ਬੀਬੀ ਜੀਨਤ ਆਪਣੇ ਡਿੱਗੇ ਹੋਏ ਕੋਠੇ ਬਾਰੇ ਜਾਣਕਾਰੀ ਦੇਣ ਸਮੇਂ | ਤਸਵੀਰ : ਕੰਵਲਜੀਤ ਸਿੰਘ ਚੀਮਾ <br/> 03-09-2025
ਸ੍ਰੀ ਹਰਿਗੋਬਿੰਦਪੁਰ, 2 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਪਿੰਡਾ ਰੋੜੀ ਦੀ ਵਸਨੀਕ ਇਕ ਵਿਧਵਾ ਬੀਬੀ ਦਾ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕੱਚਾ ਕੋਠਾ ਡਿੱਗ ਗਿਆ | ਪਿੰਡ ਦੇ ਸਰਪੰਚ ਦਵਿੰਦਰਉਂਕਾਰ ਸਿੰਘ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸਾਡੇ ਪਿੰਡ ਦੀ ਵਸਨੀਕ ਬੀਬੀ ਜੀਨਤ ਪਤਨੀ ਸਵ: ਪਰਮਜੀਤ ਮਸੀਹ ਦਾ ਕੱਚਾ ਕੋਠਾ ਡਿੱਗ ਗਿਆ ਹੈ | ਉਨ੍ਹਾਂ ਕਿਹਾ ਕਿ ਬੀਬੀ ਜੀਨਤ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਸ ਦਾ ਇਕ ਲੜਕਾ ਤੇ ਲੜਕੀ ਹੈ ਤੇ ਮੰਗਲਵਾਰ ਦੀ ਸਵੇਰ ਨੂੰ ਮੀਂਹ ਪੈਣ ਕਾਰਨ ਉਸ ਦੇ ਕੱਚੇ ਕੋਠੇ ਦੀ ਛੱਤ ਦਾ ਮਲਬਾ ਡਿੱਗਣ ਕਾਰਨ ਢਹਿ-ਢੇਰੀ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀਬੀ ਜੀਨਤ ਦੇ ਰਹਿਣ ਲਈ ਇਕ ਹੀ ਕੋਠਾ ਸੀ, ਹੁਣ ਉਹ ਆਪਣੇ ਗੁਆਂਢੀਆਂ ਦੇ ਘਰ ਵਿਚ ਰਹਿ ਕਿ ਗੁਜ਼ਾਰਾ ਕਰ ਰਹੀ ਹੈ | ਇਸ ਸਮੇਂ ਬੀਬੀ ਜੀਨਤ ਨੇ ਸਰਕਾਰ ਤੇ ਪ੍ਰਾਸ਼ਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਦੇ ਰਹਿਣ-ਬਸੇਰੇ ਲਈ ਕਮਰਾ ਬਣਾਉਣ ਲਈ ਮਾਲੀ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਅੰਗੀਠਾ ਸਾਹਿਬ ਤੇ ਗੁਰਦੁਆਰਾ ਬਾਬਾ ਭੂਰੀ ਵਾਲੇ 'ਚ ਵਿਸ਼ਾਲ ਲੰਗਰ ਸ਼ੁਰੂ <br/> ਅਗਲੀ ਖ਼ਬਰ ਬਟਾਲਾ ਤੋਂ ਡੇਰਾ ਬਾਬਾ ਨਾਨਕ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਰਾਹਤ ਸਮੱਗਰੀ ਲੈ ਕੇ ਆ ਰਹੇ ਲੋਕ ਕੋਸ ਰਹੇ ਨੇ ਸਰਕਾਰ ਨੂੰ...
Ad Position 24