23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅਗਰਵਾਲ ਸਭਾ ਪਠਾਨਕੋਟ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਸਮੱਗਰੀ ਅਤੇ ਦਵਾਈਆਂ ਭੇਜੀਆਂ

Ad Position 21
No active advertisement
ਅਜੀਤ ਡੈਸਕ 04-09-2025
ਪਠਾਨਕੋਟ, 3 ਸਤੰਬਰ (ਸੰਧੂ)-ਜ਼ਿਲ੍ਹੇ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਤੋਂ ਬਾਅਦ ਸਰਹੱਦੀ ਖੇਤਰ 'ਚ ਆਏ ਭਿਆਨਕ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅਗਰਵਾਲ ਸਭਾ ਪਠਾਨਕੋਟ ਨੇ ਸਭਾ ਪ੍ਰਧਾਨ ਪ੍ਰੇਮ ਗਰਗ ਦੀ ਪ੍ਰਧਾਨਗੀ ਹੇਠ ਇਕ ਮਾਨਵਤਾਵਾਦੀ ਪਹਿਲਕਦਮੀ ਕੀਤੀ ਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਰਾਸ਼ਨ ਸਮੱਗਰੀ ਤੇ ਜ਼ਰੂਰੀ ਦਵਾਈਆਂ ਨਾਲ ਭਰੀਆਂ ਗੱਡੀਆਂ ਪ੍ਰਭਾਵਿਤ ਖੇਤਰਾਂ ਵਿਚ ਭੇਜੀਆਂ | ਇਸ ਮੌਕੇ ਲਾਇਨਜ਼ ਕਲੱਬ ਇੰਟਰਨੈਸ਼ਨਲ ਪੀ.ਡੀ.ਜੀ. ਤੇ ਚੇਅਰਮੈਨ ਸਤੀਸ਼ ਮਹਿੰਦਰੂ ਨੇ ਮੁੱਖ ਸਮਾਗਮ ਵਜੋਂ ਹਿੱਸਾ ਲਿਆ ਤੇ ਸਭਾ ਵਲੋਂ ਦਿੱਤਾ ਗਿਆ ਸਾਮਾਨ ਸਰਹੱਦ 'ਤੇ ਭੇਜਿਆ | ਸਭਾ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਹੜ੍ਹ ਪੀੜਤਾਂ ਨੂੰ ਭੋਜਨ ਅਤੇ ਸਿਹਤ ਸੇਵਾਵਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਮੱਦੇਨਜ਼ਰ ਸਭਾ ਨੇ ਲਗਭਗ 50 ਰਾਹਤ ਕਿੱਟਾਂ ਤਿਆਰ ਕੀਤੀਆਂ ਹਨ ਜਿਨ੍ਹਾਂ 'ਚ ਚੌਲ, ਆਟਾ, ਦਾਲਾਂ, ਤੇਲ, ਨਮਕ, ਬਿਸਕੁਟ, ਪੀਣ ਵਾਲੇ ਪਾਣੀ ਦੇ ਨਾਲ-ਨਾਲ ਬੁਖ਼ਾਰ, ਜ਼ੁਕਾਮ, ਚਮੜੀ ਦੀ ਲਾਗ, ਦਸਤ ਆਦਿ ਦੇ ਇਲਾਜ ਲਈ ਮੁੱਢਲੀਆਂ ਦਵਾਈਆਂ ਸ਼ਾਮਿਲ ਹਨ | ਇਸ ਮੌਕੇ ਪ੍ਰਸ਼ਾਂਤ ਮਿੱਤਲ, ਪ੍ਰਦੀਪ ਅਗਰਵਾਲ, ਸੰਜੇ ਅਗਰਵਾਲ, ਅਸ਼ਵਨੀ ਸਿੰਗਲਾ, ਸੰਜੀਵ ਗਰਗ ਅਤੇ ਡਾ: ਸ਼ਿਲਪੀ ਸ਼ਰਮਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 159ਵੇਂ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਲਾਇਨਜ਼ ਕਲੱਬ ਪ੍ਰਾਈਡ ਟੀਮ ਨੇ ਜ਼ਿਲ੍ਹਾ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਿੰਡਾਂ ਦਾ ਕੀਤਾ ਦੌਰਾ
Ad Position 24