ਸ਼ਾਹਪੁਰ ਕੰਢੀ, 3 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੱਖੀ ਲੜੀਵਾਰ ਭੁੱਖ ਹੜਤਾਲ 159ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲਿਆਂ 'ਚ ਲੇਖ ਰਾਜ ਪੁੱਤਰ ਤਰਲੋਕ ਚੰਦ, ਰਾਜ ਕੁਮਾਰ ਪੁੱਤਰ ਸਰਦਾਰੀ ਲਾਲ, ਯੁਵਰਾਜ ਸਿੰਘ ਪੁੱਤਰ ਬਲਬੀਰ ਸਿੰਘ, ਕੇਵਲ ਸਿੰਘ ਪੁੱਤਰ ਮੇਹਰ ਸਿੰਘ ਤੇ ਉਂਕਾਰ ਸਿੰਘ ਪੁੱਤਰ ਸੰਤੋਖ ਸਿੰਘ ਸ਼ਾਮਿਲ ਸਨ | ਭੱੁਖ ਹੜਤਾਲ ਨੰੂ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਭੁੱਖ ਹੜਤਾਲ ਉਪਰ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਪਹੁੰਚੇ | ਉਨ੍ਹਾਂ ਭੁੱਖ ਹੜਤਾਲੀਆਂ ਨੰੂ ਯਕੀਨ ਦਿਵਾਇਆ ਕਿ ਭਾਜਪਾ ਭੁੱਖ ਹੜਤਾਲੀਆਂ ਦੀ ਹਰ ਸੰਭਵ ਸਹਾਇਤਾ ਕਰੇਗੀ ਤੇ ਮੰਗਾਂ ਮੰਨੇ ਜਾਣ ਤੱਕ ਪੂਰਾ ਸਾਥ ਦੇਵੇਗੀ | ਇਸ ਮੌਕੇ ਧਰਮਿੰਦਰ ਸਿੰਘ ਸ਼ੇਰੂ, ਰਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਪਠਾਨੀਆ, ਜਗਦੀਸ਼ ਰਾਜ, ਰਾਮ ਮੂਰਤੀ, ਰਾਹੁਲ ਕੁਮਾਰ, ਵਿਜੇ ਕੁਮਾਰ, ਦਰਸ਼ਨ ਲਾਲ, ਅਮਨਦੀਪ, ਅਸ਼ੋਕ ਕੁਮਾਰ, ਰਾਜ ਕੁਮਾਰ, ਵਿਕਾਸ ਕੁਮਾਰ, ਬਲਵੰਤ ਕੁਮਾਰ ਆਦਿ ਹਾਜ਼ਰ ਸਨ |