ਭੈਣੀ ਮੀਆਂ ਖਾਂ, 6 ਸਤੰਬਰ (ਜਸਬੀਰ ਸਿੰਘ ਬਾਜਵਾ)-ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਜੀਂਦੜ ਦੇ ਨੌਜਵਾਨ ਦੀ ਰਮਦਾਸ ਵਿਖੇ ਰਾਹਤ ਸਮੱਗਰੀ ਵੰਡਦੇ ਸਮੇਂ ਮੌਤ ਹੋਈ ਗਈ ਹੈ | ਇਸ ਸਬੰਧੀ ਰਮਦਾਸ ਤੋਂ ਹਾਦਸੇ ਮੌਕੇ ਮੌਜੂਦ ਪੱਤਰਕਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੀਂਦੜ ਦਾ ਇਕ ਨੌਜਵਾਨ ਪਾਣੀ ਨਾਲ ਭਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡ ਰਿਹਾ ਸੀ | ਇਸ ਦੌਰਾਨ ਉਹ ਭੇਦਭਰੀ ਹਾਲਤ ਵਿਚ ਪਾਣੀ ਵਿਚ ਹੇਠਾਂ ਡਿੱਗ ਗਿਆ | ਇਸ ਦੌਰਾਨ ਜਦੋਂ ਉਸ ਨੂੰ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਕਰਨ ਬਾਅਦ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਇਸ ਨੌਜਵਾਨ ਦੀ ਸ਼ਨਾਖ਼ਤ ਅਦਰਸ਼ਪ੍ਰੀਤ ਸਿੰਘ (23) ਪੁੱਤਰ ਸਵ. ਲਖਬੀਰ ਸਿੰਘ ਪਿੰਡ ਜੀਂਦੜ ਥਾਣਾ ਭੈਣੀ ਮੀਆਂ ਖਾਂ ਵਜੋਂ ਹੋਈ ਹੈ |