22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਹੜ੍ਹ ਪੀੜਤਾਂ ਵਾਸਤੇ ਆਈ ਰਾਹਤ ਸਮੱਗਰੀ ਵੰਡੀ

Ad Position 21
No active advertisement
ਅਜੀਤ ਡੈਸਕ 07-09-2025
ਬਟਾਲਾ, 6 ਸਤੰਬਰ (ਸਤਿੰਦਰ ਸਿੰਘ)-ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜੂਰ ਸਾਹਿਬ ਮਹਾਂਰਾਸ਼ਟਰ ਦੀ ਧਰਤੀ ਤੋਂ ਆਈ ਰਾਹਤ ਸਮੱਗਰੀ ਹੜ੍ਹ ਪੀੜਤ ਸੰਗਤਾਂ ਨੂੰ ਭੇਜੀ ਗਈ ਸੀ, ਜਿਵੇਂ ਕਿ ਸੁੱਕਾ ਰਾਸ਼ਨ, ਪਾਣੀ, ਤਰਪਾਲਾਂ, ਮੋਮਬਤੀਆਂ, ਮਾਚਿਸ, ਪਹਿਨਣ ਵਾਸਤੇ ਕੱਪੜੇ ਪਸ਼ੂਆਂ ਲਈ ਹਰਾ ਚਾਰਾ, ਚੌਕਰ ਫ਼ੀਡ ਸ਼ਾਮਿਲ ਸੀ | ਇਹ ਰਾਹਤ ਸਮੱਗਰੀ ਮਹਾਂਪੁਰਸ਼ਾਂ ਵਲੋਂ ਭੇਜੀ ਗਈ ਸੀ | ਉਨ੍ਹਾਂ ਦੀ ਵੰਡ ਜਥੇਦਾਰ ਬਾਬਾ ਹੁਸ਼ਿਆਰ ਸਿੰਘ ਭੁੱਲਰ, ਰੁਪਿੰਦਰ ਸਿੰਘ ਸ਼ਾਮਪੁਰਾ, ਗੁਰਪਿੰਦਰ ਸਿੰਘ ਸ਼ਾਹ ਭਾਗੋਵਾਲ, ਡਾਕਟਰ ਹਰਪ੍ਰੀਤ ਸਿੰਘ, ਸਿਕੰਦਰ ਸਿੰਘ ਬਾਲੇਵਾਲ ਸਾਬਕਾ ਸਰਪੰਚ, ਮਨਜੀਤ ਸਿੰਘ ਹੈਪੀ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਮਿੱਤਰਮਾਨ ਸਿੰਘ ਭੁੱਲਰ, ਹਰਪਾਲ ਸਿੰਘ ਖਾਨਫ਼ੱਤਾ, ਮਨਬੀਰ ਸਿੰਘ ਚੇਅਰਮੈਨ ਆੜ੍ਹਤੀ ਯੂਨੀਅਨ ਬਟਾਲਾ ਤੇ ਨੌਜਵਾਨਾਂ ਵਲੋਂ ਪਿੰਡ ਤਾਰੋਵਾਲੀ, ਹਵੇਲੀਆਂ, ਕੋਠੇ, ਘੁੰਮਣ, ਬਹਿਲੋਲਪੁਰ, ਧਰਮਕੋਟ ਰੰਧਾਵਾ, ਝੰਗੀ ਪੰਨਵਾਂ, ਚੰਦੂ ਨੰਗਲ, ਖਾਸਾਂਵਾਲੀ, ਸਾਧਾਂਵਾਲੀ, ਪੱਖੋਕੇ ਪਿੰਡਾਂ ਵਿਚ ਘਰ-ਘਰ ਜਾ ਕੇ ਕੀਤੀ ਗਈ | ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਦੱਸਿਆ ਕਿ ਹੜ੍ਹ ਪੀੜਤ ਇਲਾਕਿਆਂ ਵਿਚ ਜਿਹੜੀ ਸੰਗਤ ਨੂੰ ਕੋਈ ਵੀ ਮੁਸ਼ਕਿਲ ਦਰਪੇਸ਼ ਆਉਂਦੀ ਹੈ, ਉਥੇ ਸਾਡੀਆਂ ਟੀਮਾਂ ਤੁਰੰਤ ਪਹੁੰਚ ਰਹੀਆਂ ਹਨ, ਇਹ ਸੇਵਾ ਨਿਰੰਤਰ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਕਾਰਨ ਟੁੱਟਿਆ ਘਰ-ਉੱਪਰੋਂ ਧੀ ਦੇ ਵਿਆਹ ਦੀ ਚਿੰਤਾ 'ਚ ਡੁੱਬਿਆ ਪਿੰਡ ਜੋਗਰ ਦਾ ਬੇਸਹਾਰਾ ਪਰਿਵਾਰ ਅਗਲੀ ਖ਼ਬਰ ਰਮਦਾਸ ਵਿਖੇ ਹੜ੍ਹਮਾਰੇ ਇਲਾਕੇ ਵਿਚ ਰਾਹਤ ਵੰਡਦੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ
Ad Position 24