22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹੜ੍ਹਾਂ ਕਾਰਨ ਟੁੱਟਿਆ ਘਰ-ਉੱਪਰੋਂ ਧੀ ਦੇ ਵਿਆਹ ਦੀ ਚਿੰਤਾ 'ਚ ਡੁੱਬਿਆ ਪਿੰਡ ਜੋਗਰ ਦਾ ਬੇਸਹਾਰਾ ਪਰਿਵਾਰ

Ad Position 21
No active advertisement
ਅਜੀਤ ਡੈਸਕ 07-09-2025
ਗੁਰਦਾਸਪੁਰ, 6 ਸਤੰਬਰ (ਚੱਕਰਾਜਾ/ਗੁਰਪ੍ਰਤਾਪ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਰਾਵੀ ਦਰਿਆ 'ਚ ਆਏ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੈ | ਅਜਿਹਾ ਹੀ ਇਕ ਪਰਿਵਾਰ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਜੋਗਰ 'ਚ ਸਾਹਮਣੇ ਆਇਆ ਹੈ, ਜਿਸ ਪਰਿਵਾਰ ਦੇ ਘਰ ਦਾ ਇਕ ਕਮਰਾ ਹੜ੍ਹਾਂ ਤੇ ਬਰਸਾਤਾਂ ਕਾਰਨ ਢਹਿ ਢੇਰੀ ਹੋ ਗਿਆ ਅਤੇ ਦੂਜਾ ਕਮਰੇ ਦੀ ਨੀਂਹ ਵੀ ਪਾਣੀ ਭਰਨ ਕਾਰਨ ਹੇਠਾਂ ਬੈਠ ਗਈ ਹੈ | ਇਸ ਸੰਬੰਧੀ ਘਰ ਦੀ ਵੱਡੀ ਧੀ ਅਲਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੋਧਰਾਜ ਪਿਛਲੇ 7 ਸਾਲ ਤੋਂ ਜ਼ਿਆਦਾ ਸਮੇਂ ਤੋਂ ਮੰਜੇ 'ਤੇ ਹਨ ਅਤੇ ਉਨ੍ਹਾਂ ਦੀ ਮਾਤਾ ਦੀ ਮੌਤ ਉਨ੍ਹਾਂ ਦੇ ਬਚਪਨ ਵਿਚ ਹੀ ਹੋ ਗਈ ਸੀ | ਉਨ੍ਹਾਂ ਦੱਸਿਆ ਕਿ ਉਹ ਦੋਨੋਂ ਭੈਣਾਂ ਖੇਤਾਂ 'ਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਸਨ ਪਰ ਹੜ੍ਹਾਂ ਕਾਰਨ ਉਨ੍ਹਾਂ ਦਾ ਕੰਮ ਵੀ ਬੰਦ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਹੜ੍ਹਾਂ ਦੇ ਸ਼ੁਰੂਆਤੀ ਦਿਨਾਂ ਵਿਚ ਸਮਾਜ ਸੇਵੀ ਸੰਸਥਾ ਵਲੋਂ ਉਨ੍ਹਾਂ ਦੇ ਘਰ ਆ ਕੇ ਰਾਸ਼ਨ ਦਿੱਤਾ ਗਿਆ ਸੀ | ਉਸ ਤੋਂ ਬਾਅਦ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਕੋਈ ਰਾਜਨੀਤਿਕ ਆਗੂ ਉਨ੍ਹਾਂ ਤੱਕ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਸੜਕਾਂ 'ਤੇ ਜਾ ਕੇ ਮੰਗਣ ਵਾਲਿਆਂ ਦੇ ਕਰਕੇ ਪਿੰਡ ਦੇ ਸਰਪੰਚ ਵਲੋਂ ਰਾਹਤ ਸਮਗਰੀ ਪਹੰੁਚਾਉਣ ਵਾਲਿਆਂ ਨੂੰ ਪਿੰਡ ਵਿਚ ਰਾਹਤ ਸਮਗਰੀ ਵੰਡਣ ਤੋਂ ਮਨਾਂ ਕਰ ਦਿੱਤਾ ਗਿਆ ਹੈ | ਅਪਾਹਜ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਦੀ ਪੈਨਸ਼ਨ ਨਹੀਂ ਲਗਾਈ ਗਈ | ਘਰ ਦੀ ਛੋਟੀ ਧੀ ਰੱਜੀ ਨੇ ਦੱਸਿਆ ਕਿ ਅਗਲੇ ਮਹੀਨੇ ਉਸ ਦੀ ਵੱਡੀ ਭੈਣ ਅਲਕਾ ਦਾ ਵਿਆਹ ਰੱਖਿਆ ਹੈ, ਜਿਸ ਕਾਰਨ ਪੂਰਾ ਪਰਿਵਾਰ ਚਿੰਤਾ ਰੂਪੀ ਹੜ੍ਹ ਵਿਚ ਡੁੱਬਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਾਹੜਾ ਵਲੋਂ ਧੁੱਸੀ ਬੰਨ੍ਹ ਨੰੂ ਪੂਰਨ ਦਾ ਸ਼ੁਰੂ ਕੀਤਾ ਕੰਮ ਹੋਇਆ ਪੂਰਾ ਅਗਲੀ ਖ਼ਬਰ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਹੜ੍ਹ ਪੀੜਤਾਂ ਵਾਸਤੇ ਆਈ ਰਾਹਤ ਸਮੱਗਰੀ ਵੰਡੀ
Ad Position 24