ਨੌਸ਼ਹਿਰਾ ਮੱਝਾ ਸਿੰਘ, 23 ਸਤੰਬਰ (ਤਰਸੇਮ ਸਿੰਘ ਤਰਾਨਾ)-ਨੀਲਧਾਰੀ ਸੰਪਰਦਾਇ ਦੇ ਮੁੱਖ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸਾਲਾਨਾ 3 ਦਿਨਾਂ ਧਾਰਮਿਕ ਸਾਂਗ ਦਿਵਸ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ, ਜਿਸ ਦੇ ਆਰੰਭ 'ਚ ਗੁਰਦੁਆਰਾ ਨਿਹਕਲੰਕ ਸਾਹਿਬ ਜੀ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਬਾਣੀ ਕੀਰਤਨ ਨਿਰੰਤਰ ਜਾਰੀ ਰਿਹਾ | ਸਮਾਪਤੀ ਦਿਹਾੜਾ ਗੁਰਦੁਆਰਾ ਸਾਹਿਬ ਨਜ਼ਦੀਕ ਖੁੱਲੇ ਪੰਡਾਲ 'ਚ ਗੁਰਬਾਣੀ ਕੀਰਤਨ ਆਰੰਭ ਹੋਇਆ, ਜਿਸ ਵਿਚ ਭਾਈ ਹਰਪ੍ਰੀਤ ਸਿੰਘ, ਭਾਈ ਵੀਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਸੋਹਣ ਸਿੰਘ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਜਥਾ ਤੇ ਭਾਈ ਪ੍ਰੋਫ਼ੈਸਰ ਗੁਰਮੀਤ ਸਿੰਘ ਸਮੇਤ ਹੋਰਨਾਂ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ | ਇਸ ਮੌਕੇ ਨੀਲਧਾਰੀ ਸੰਪਰਦਾਇ ਗੁਰਦੁਆਰਾ ਟ੍ਰਸਟ ਦੇ ਪ੍ਰਧਾਨ ਸੰਤ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਬਾਣੀ ਕਥਾ-ਵਿਖਿਆਨ, ਹਜ਼ੂਰ ਗਰੀਬ ਨਿਵਾਜ ਸੰਤ ਮਹਾਰਾਜ ਕਿਲ੍ਹੇ ਵਾਲਿਆਂ ਦੇ ਪਵਿੱਤਰ ਬਚਨ ਤੇ ਸਿੱਧਾਂਤਕ ਸਿੱਖਿਆਵਾਂ ਬਾਬਤ ਹਾਜ਼ਰ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਗੁਰਮਤਿ ਸਿੱਧਾਂਤਾਂ ਮੁਤਾਬਿਕ ਜੀਵਨ ਨਿਰਬਾਹ ਕਰਕੇ ਆਪਣਾ ਮਨੁੱਖਾ ਜੀਵਨ ਸਫ਼ਲਾ ਕਰਨ ਲਈ ਪ੍ਰੇਰਿਤ ਕੀਤਾ | ਸਮਾਪਤੀ ਮੌਕੇ ਮੁੱਖ ਗ੍ਰੰਥੀ ਭਾਈ ਹਰਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਗੁਰਦੁਆਰਾ ਟਰੱਸਟ ਪ੍ਰਧਾਨ ਸੰਤ ਕਿਰਪਾਲ ਸਿੰਘ ਚੰਡੀਗੜ੍ਹ ਵਾਲੇ, ਭਾਈ ਮੰਗਲ ਸਿੰਘ ਹਿਮਾਚਲ ਪ੍ਰਦੇਸ਼, ਪ੍ਰੋ. ਗੁਰਮੀਤ ਸਿੰਘ, ਬੁੱਧਵੰਤ ਸਿੰਘ ਚੰਡੀਗੜ੍ਹ, ਭਾਈ ਨਿਰੰਕਾਰ ਸਿੰਘ, ਗੁਰਨਾਮ ਸਿੰਘ ਕਲੇਰ ਕਲਾਂ, ਭਾਈ ਗੁਰਨਾਮ ਸਿੰਘ ਡੇਅਰੀਵਾਲ, ਭਾਈ ਗੋਬਿੰਦ ਸਿੰਘ, ਹਰਭਜਨ ਸਿੰਘ ਬਾਜਵਾ ਜਲੰਧਰ, ਵਰਿੰਦਰ ਸਿੰਘ ਸਹਿਗਲ, ਵਾਸਦੇਵ ਸਿੰਘ ਕਲਾਨੌਰ, ਤਰੁਨਜੀਤ ਸਿੰਘ ਚੰਡੀਗੜ੍ਹ, ਚਰਨ ਸਿੰਘ ਮੰਡੀ ਹਿਮਾਚਲ ਪ੍ਰਦੇਸ਼, ਮਾ. ਦਰਸ਼ਨ ਸਿੰਘ ਕਲਾਨੌਰ ਅਤੇ ਭਾਈ ਸੁੱਚਾ ਸਿੰਘ ਕਾਹਲੋਂ ਆਦਿ ਸੰਗਤਾਂ ਹਾਜ਼ਰ ਸਨ |