15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸ਼ਹਿਰ 'ਚ ਬੇਸਹਾਰਾ ਜਾਨਵਰਾਂ ਨੇ ਦਹਿਸ਼ਤ ਫੈਲਾਈ

Ad Position 21
No active advertisement
ਅਜੀਤ ਡੈਸਕ 27-09-2025
ਪਠਾਨਕੋਟ, 26 ਸਤੰਬਰ (ਸੰਧੂ)-ਸ਼ਹਿਰ ਵਿਚ ਦਿਨੋਂ-ਦਿਨ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਅੱਜ ਦੀ ਤਾਜ਼ਾ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਦਹਿਸ਼ਤ 'ਚ ਪਾ ਦਿੱਤਾ ਹੈ | ਸਥਾਨਕ ਪਟੇਲ ਰੋਡ 'ਤੇ ਪੀਰ ਬਾਬਾ ਚੌਕ 'ਤੇ 2 ਅਵਾਰਾ ਸਾਂਡ ਇਕ ਦੂਜੇ ਨਾਲ ਲੜਦੇ ਹੋਏ ਇੰਨੇ੍ਹ ਗੁੱਸੇ 'ਚ ਆ ਗਏ ਕਿ ਉੱਥੇ ਨੇੜੇ ਖੜੇ ਵਾਹਨ ਚਾਲਕ ਆਪਣੇ ਆਪ ਨੂੰ ਸੰਭਾਲ ਪਾਉਂਦੇ ਉਨ੍ਹਾਂ ਸਾਂਡਾਂ ਦੀ ਲਪੇਟ 'ਚ ਕਈ ਵਾਹਨ ਚਾਲਕ ਆ ਕੇ ਜ਼ਖ਼ਮੀ ਹੋ ਗਏ | ਸਾਂਡਾਂ ਦੀ ਲੜਾਈ ਇੰਨ੍ਹੀ ਭਿਆਨਕ ਸੀ ਕਿ ਵਾਹਨ ਸਾਂਡਾਂ ਵਲੋਂ ਪਲਟਾ ਦਿੱਤੇ ਗਏ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ | ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ | ਸਮਾਜ ਸੇਵਕ ਸਤਨਾਮ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਅਜਿਹੀਆਂ ਘਟਨਾਵਾਂ ਦਾ ਤੁਰੰਤ ਨੋਟਿਸ ਲੈਂਦਿਆਂ, ਅਵਾਰਾ ਪਸ਼ੂਆਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਲਈ ਕਦਮ ਚੁੱਕੇ ਤਾਂ ਜੋ ਸ਼ਹਿਰ ਵਾਸੀ ਡਰ ਤੋਂ ਮੁਕਤ ਹੋ ਸਕਣ | ਉਨ੍ਹਾਂ ਕਿਹਾ ਕਿ ਗਊਸੈਸ ਤੋਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਅਜਿਹੇ ਅਵਾਰਾ ਪਸ਼ੂਆਂ ਨੂੰ ਗਊ ਆਸ਼ਰਮ ਵਿਚ ਭੇਜਣ ਲਈ ਕੀਤੀ ਜਾਣੀ ਚਾਹੀਦੀ ਹੈ | ਸਤਨਾਮ ਸਿੰਘ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਵਾਰਾ ਪਸ਼ੂਆਂ ਦੇ ਹਮਲਿਆਂ ਨਾਲ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ, ਨਗਰ ਨਿਗਮ ਮੇਅਰ ਤੇ ਵਿਧਾਇਕ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਕਿ੍ਕਟ ਮੁਕਾਬਲੇ ਕਰਵਾਏ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਦੇ ਬੀ.ਐਸ.ਸੀ. ਦੂਜੇ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
Ad Position 24