ਪਠਾਨਕੋਟ, 2 ਨਵੰਬਰ (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਬੁੰਗਲ ਪਿੰਡ ਵਿਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ | ਨਗਰ ਕੀਰਤਨ ਬੁੰਗਲ ਬਾਜ਼ਾਰ ਤੋਂ ਸ਼ੁਰੂ ਹੋਇਆ ਅਤੇ ਬਘਾਰ ਚੌਕ ਵਿਚੋਂ ਲੰਘਦੇ ਹੋਏ ਪਿੰਡ ਜੰਡਵਾਲ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚਿਆ | ਨਗਰ ਕੀਰਤਨ ਦੀ ਸ਼ੁਰੂਆਤ ਸੁੰਦਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਨਾਲ ਹੋਈ | ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਦੇ ਬੁੰਗਲ ਬਾਜ਼ਾਰ ਵਿਚ ਪਹੁੰਚਣ 'ਤੇ ਦੁਕਾਨਦਾਰਾਂ ਨੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਸੰਗਤ ਲਈ ਫਲਾਂ ਅਤੇ ਪਾਣੀ ਦਾ ਲੰਗਰ ਵੀ ਲਗਾਇਆ | ਨਗਰ ਕੀਰਤਨ ਦੇ ਮੁੱਖ ਆਕਰਸ਼ਨ ਪੰਜ ਪਿਆਰੇ, ਸ਼ਬਦ ਗਾਉਂਦੀਆਂ ਕੁੜੀਆਂ ਅਤੇ ਸੜਕ ਦੀ ਸਫ਼ਾਈ ਕਰਨ ਵਾਲੇ ਸ਼ਰਧਾਲੂ ਸਨ | ਬੁੰਗਲ ਦੇ ਨਾਲ-ਨਾਲ ਹੋਰ ਵੀ ਕਈ ਥਾਵਾਂ 'ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਜੰਡਵਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤ 'ਚ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਡਾ: ਜਰਨੈਲ ਸਿੰਘ, ਅਸ਼ੋਕ ਕੁਮਾਰ ਲਾਡੀ, ਅਮਰ ਸਿੰਘ, ਵਿਪਨ ਕੁਮਾਰ, ਸਵਰਨ ਸਿੰਘ, ਕੁਲਦੀਪ ਸ਼ਰਮਾ, ਤਰਸੇਮ ਚੰਦ, ਪ੍ਰਬੋਧ ਚੰਦਰ, ਪਵਨ ਕੁਮਾਰ, ਸੁਰਿੰਦਰ ਕੁਮਾਰ, ਸੂਰਤ ਸਿੰਘ, ਬਲਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |