ਗੁਰਦਾਸਪੁਰ, 4 ਨਵੰਬਰ (ਚੱਕਰਾਜਾ)-ਲਿਟਲ ਫਲਾਵਰ ਕਾਨਵੈਂਟ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਵਰੂਪ ਕੌਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਜਿਮਨਾਸਟਿਕ ਅੰਡਰ-19 ਮੁਕਾਬਲੇ ਵਿਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਦੋਂ ਕਿ ਵਿਦਿਆਰਥਣ ਦੀ ਚੋਣ ਨੈਸ਼ਨਲ ਪੱਧਰੀ ਖੇਡਾਂ ਲਈ ਵੀ ਹੋਈ ਹੈ | ਇਸ ਤੋਂ ਪਹਿਲਾਂ ਵੀ ਨਵਰੂਪ ਕੌਰ ਜਿਮਨਾਸਟਿਕ ਤੋਂ ਇਲਾਵਾ ਹੁਣ ਤੱਕ ਲੌਂਗ ਜੰਪ, ਯੋਗਾ, ਰਿਲੇਅ ਦੌੜ, ਖੋ-ਖੋ ਆਦਿ ਮੁਕਾਬਲੇ ਵਿਚ 50 ਦੇ ਕਰੀਬ ਮੈਡਲ ਜਿੱਤ ਕੇ ਨਾਮਣਾ ਖੱਟ ਚੁੱਕੀ ਹੈ | ਜਿਮਨਾਸਟਿਕ 'ਚ ਉਹ ਸੂਬਾ ਪੱਧਰ ਤੋਂ ਇਲਾਵਾ ਨੈਸ਼ਨਲ ਪੱਧਰ 'ਤੇ ਵੀ ਹਿੱਸਾ ਲੈ ਚੁੱਕੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥਣ ਨਵਰੂਪ ਕੌਰ ਨੇ ਕਿਹਾ ਕਿ ਇਸ ਸਫਲਤਾ ਪਿੱਛੇ ਕੋਚ ਰੂਪਾਲੀ ਅਤੇ ਕੋਮਲ ਦੀ ਅਹਿਮ ਭੂਮਿਕਾ ਹੈ ਅਤੇ ਉਹ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਨਾਲ ਖੇਡਦੀ ਰਹੇਗੀ |