ਧਾਰੀਵਾਲ, 4 ਨਵੰਬਰ (ਸਵਰਨ ਸਿੰਘ)-ਦੇਸ਼ ਦੇ ਗ੍ਰਹਿ ਮੰਤਰੀ ਰਹੇ ਸਰਦਾਰ ਬੂਟਾ ਸਿੰਘ ਵਿਰੁੱਧ ਜਾਤੀ ਅਤੇ ਨਸਲੀ ਟਿੱਪਣੀ ਕਰ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਲਿਤਾਂ ਪ੍ਰਤੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ | ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਹਲਕਾ ਕਾਦੀਆਂ ਦੇ ਪ੍ਰਧਾਨ ਇੰਜ ਕਸਤੂਰੀ ਲਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵੱਖ-ਵੱਖ ਲੀਡਰਾਂ ਵਲੋਂ ਦਲਿਤ ਨੇਤਾਵਾਂ ਖਿਲਾਫ਼ ਵਾਰ-ਵਾਰ ਅਪਮਾਨਯੋਗ ਬਿਆਨਬਾਜ਼ੀ ਕਰਨਾ ਮੰਦਭਾਗਾ ਹੈ | ਇਹ ਅਪਮਾਨ ਸਿਰਫ ਨੇਤਾਵਾਂ ਦਾ ਨਹੀਂ, ਸਗੋਂ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਲੋਂ ਸ: ਬੂਟਾ ਸਿੰਘ ਪ੍ਰਤੀ ਬੋਲੇ ਬਿਆਨ ਅਤੇ ਪਾਰਟੀ ਦੇ ਬਾਕੀ ਨੇਤਾਵਾਂ ਦੀ ਚੁੱਪੀ ਕਾਰਨ ਦਲਿਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇੰਜ. ਕਸਤੂਰੀ ਲਾਲ ਨੇ ਕਿਹਾ ਕਿ ਜੋ ਵੀ ਜਾਤੀ, ਨਸਲੀ ਟਿੱਪਣੀ ਕਰਦਾ ਹੈ ਤਾਂ ਸਾਸਨ-ਪ੍ਰਸ਼ਾਸਨ ਵਲੋਂ ਸੰਵਿਧਾਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |